‘ਬਿੱਗ ਬੌਸ ਓ. ਟੀ. ਟੀ.’ ਦੇ ਸੈੱਟ ਬਾਹਰ ਅਜੀਬ ਡਰੈੱਸ ਪਹਿਨ ਕੇ ਰਾਖੀ ਸਾਵੰਤ ਨੇ ਕੀਤਾ ਹੰਗਾਮਾ

Wednesday, Aug 18, 2021 - 11:50 AM (IST)

‘ਬਿੱਗ ਬੌਸ ਓ. ਟੀ. ਟੀ.’ ਦੇ ਸੈੱਟ ਬਾਹਰ ਅਜੀਬ ਡਰੈੱਸ ਪਹਿਨ ਕੇ ਰਾਖੀ ਸਾਵੰਤ ਨੇ ਕੀਤਾ ਹੰਗਾਮਾ

ਮੁੰਬਈ (ਬਿਊਰੋ)– ਅੱਜਕਲ ‘ਬਿੱਗ ਬੌਸ ਓ. ਟੀ. ਟੀ.’ ਵੂਟ ਸਿਲੈਕਟ ’ਤੇ ਚੱਲ ਰਿਹਾ ਹੈ। ਓ. ਟੀ. ਟੀ. ’ਤੇ ਸਟ੍ਰੀਮ ਹੋਣ ਕਾਰਨ ਸ਼ੋਅ ਨੂੰ ਓਵਰ ਦਿ ਟਾਪ ਕਿਹਾ ਜਾ ਰਿਹਾ ਹੈ, ਭਾਵ ਕਿ ਜੋ ਵੀ ਹੋਵੇਗਾ, ਉਹ ਆਮ ਨਾਲੋਂ ਜ਼ਿਆਦਾ ਹੋਵੇਗਾ ਪਰ ਓਵਰ ਦਿ ਟਾਪ ਹੋਣ ਦੇ ਮਾਮਲੇ ’ਚ ਰਾਖੀ ਸਾਵੰਤ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਮੰਗਲਵਾਰ ਨੂੰ ਰਾਖੀ ਨੇ ਅਜਿਹਾ ਅਜੀਬ ਕੰਮ ਕੀਤਾ, ਜਿਸ ਨੂੰ ਸੁਣ ਕੇ ਤੁਸੀਂ ਹੱਸੋਗੇ, ਨਾਲ ਹੀ ਬਹੁਤ ਹੈਰਾਨ ਵੀ ਹੋਵੋਗੇ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਦਰਅਸਲ ਸਪਾਈਡਰਮੈਨ ਵਰਗੀ ਡਰੈੱਸ ਪਹਿਨ ਕੇ ਰਾਖੀ ਅਚਾਨਕ ‘ਬਿੱਗ ਬੌਸ’ ਦੇ ਸੈੱਟ ਦੇ ਬਾਹਰ ਪਹੁੰਚ ਗਈ ਤੇ ਉਥੇ ਹੰਗਾਮਾ ਕਰ ਦਿੱਤਾ। ‘ਬਿੱਗ ਬੌਸ’ ’ਚ ਨਾ ਬੁਲਾਏ ਜਾਣ ’ਤੇ ਰਾਖੀ ਪਹਿਲਾਂ ਹੀ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੀ ਹੈ ਪਰ ਮੰਗਲਵਾਰ ਨੂੰ ਉਸ ਨੇ ਜੋ ਕੀਤਾ, ਉਸ ਦੀ ਕਿਸੇ ਨੂੰ ਉਮੀਦ ਨਹੀਂ ਹੋਵੇਗੀ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

‘ਬਿੱਗ ਬੌਸ’ ਦੇ ਘਰ ’ਚ ਦਾਖ਼ਲ ਹੋਣ ਲਈ ਰਾਖੀ ਆਪਣੇ ਬੈਗ ਦੇ ਨਾਲ ਪਹੁੰਚੀ ਸੀ ਤੇ ਜਦੋਂ ਗਾਰਡਜ਼ ਨੇ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਤਾਂ ਉਹ ਘਰ ਦੇ ਬਾਹਰ ਇਕ ਗੱਦਾ ਵਿਛਾ ਕੇ ਧਰਨੇ ’ਤੇ ਬੈਠ ਗਈ। ਰਾਖੀ ਦੀ ਵੀਡੀਓ ਇੰਸਟਾਗ੍ਰਾਮ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਰਾਖੀ ਨੂੰ ਗੱਦੇ ’ਤੇ ਲੇਟੇ ਤੇ ਚੀਕਦੇ ਹੋਏ ਵੇਖਿਆ ਜਾ ਸਕਦਾ ਹੈ। ਰਾਖੀ ਕਹਿੰਦੀ ਹੈ, ‘ਬਿੱਗ ਬੌਸ ਮੈਨੂੰ ਬੁਲਾ ਲਵੋ। ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ।’

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਕ ਹੋਰ ਵੀਡੀਓ ’ਚ ਰਾਖੀ ਨੂੰ ਸਪਾਈਡਰਮੈਨ ਦੀ ਡਰੈੱਸ ਪਹਿਨੇ ‘ਬਿੱਗ ਬੌਸ’ ਦੇ ਗੀਤ ’ਤੇ ਨੱਚਦੇ ਵੇਖਿਆ ਜਾ ਸਕਦਾ ਹੈ। ਲੋਕ ਇਨ੍ਹਾਂ ਵੀਡੀਓਜ਼ ’ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਰਾਖੀ ਦੇ ਗਲੇ ਦੇ ਦੁਆਲੇ ਸੋਨੇ ਦੀ ਮੋਟੀ ਚੇਨ ਵੇਖੀ ਜਾ ਸਕਦੀ ਹੈ। ਵੀਡੀਓ ’ਚ ਰਾਖੀ ਕਹਿੰਦੀ ਹੈ ਕਿ ਉਹ ਸੋਨੇ ਦੇ ਗਹਿਣੇ ਲੈ ਕੇ ਵਾਪਸ ਆਈ ਹੈ, ਜੋ ਉਸ ਨੇ ‘ਬਿੱਗ ਬੌਸ’ ’ਚ ਸ਼ਾਮਲ ਹੋਣ ਲਈ ਇਕ ਗਹਿਣਿਆਂ ਦੀ ਦੁਕਾਨ ਤੋਂ ਲੁੱਟੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News