ਰਾਖੀ ਸਾਵੰਤ ਨੂੰ ਮਿਲੀ ਇਹ ਨਵੀਂ ਚਮਕਦੀ ਕਾਰ BMW,ਜਨਮਦਿਨ ’ਤੇ ਮਨਾਈ ਖੁਸ਼ੀ

Tuesday, Apr 12, 2022 - 05:06 PM (IST)

ਰਾਖੀ ਸਾਵੰਤ ਨੂੰ ਮਿਲੀ ਇਹ ਨਵੀਂ ਚਮਕਦੀ ਕਾਰ BMW,ਜਨਮਦਿਨ ’ਤੇ ਮਨਾਈ ਖੁਸ਼ੀ

ਮੁੰਬਈ- 'ਬਿਗ ਬੌਸ 15' ’ਚ ਨਜ਼ਰ ਆ ਚੁੱਕੀ ਰਾਖੀ ਸਾਵੰਤ ਨੂੰ ਲਾਈਮਲਾਈਟ ’ਚ ਰਹਿੰਣਾ ਚੰਗੀ ਤਰ੍ਹਾਂ ਆਉਂਦਾ ਹੈ। ਹਾਲ ਹੀ ’ਚ ਉਨ੍ਹਾਂ ਨੂੰ ਬੀ.ਐੱਮ.ਡਬਲਿਊ ਕਾਰ ਤੋਹਫ਼ੇ 'ਚ ਮਿਲੀ ਹੈ, ਜਿਸ ਨੂੰ ਪਾ ਕੇ ਡਰਾਮਾ ਕੁਈਨ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਇਕ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਨਵੀਂ ਕਾਰ ਦੀ ਝਲਕ ਦਿਖਾਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਦੇਖੀ ਜਾ ਰਹੀ ਹੈ।

PunjabKesari
ਇੰਸਟਾਗ੍ਰਾਮ ’ਤੇ ਇਹ ਵੀਡੀਓ ਸਾਂਝੀ ਕਰਦੇ ਹੋਏ ਰਾਖੀ ਸਾਵੰਤ ਨੇ ਲਿਖਿਆ ਕਿ ‘‘ਮੇਰੀ ਨਵੀਂ ਕਾਰ ਮੈਨੂੰ ਗਿਫ਼ਟ ਮਿਲੀ ਹੈ’’। ਵੀਡੀਓ ’ਚ ਰਾਖੀ ਦੀ ਬੀ.ਐੱਮ.ਡਬਲਿਊ ਕਾਰ ਬਹੁਤ ਹੀ ਸ਼ਾਨਦਾਰ ਹੈ। ਇਹ ਲਾਲ ਰੰਗ ਦੀ ਹੈ। ਇਸ ਕਾਰ ਦੀ ਖੁਸ਼ੀ ਰਾਖੀ ਨੇ ਕੇਕ ਕੱਟ ਕੇ ਮਨਾਈ ਹੈ। ਪ੍ਰਸ਼ੰਸਕ ਰਾਖੀ ਸਾਵੰਤ ਨੂੰ ਇਸ ਤੋਹਫ਼ੇ ਲਈ ਖੂਬ ਵਧਾਈਆਂ ਦੇ ਰਹੇ ਹਨ।


ਜ਼ਿਕਰਯੋਗ ਹੈ ਕਿ ਰਾਖੀ ਸਾਵੰਤ ਨੂੰ ਹਮੇਸ਼ਾ ਉਨ੍ਹਾਂ ਦੇ ਘਰ ਦੇ ਬਾਹਰ ਆਊਟਿੰਗ ਕਰਦੇ ਹੋਏ ਸਪੋਟ ਕੀਤਾ ਜਾਂਦਾ ਹੈ। ਜਿੱਥੇ ਉਹ ਆਪਣੀ ਲੁੱਕ ਨੂੰ ਲੈ ਕੇ ਤਾਂ ਕਦੇ ਬਿਆਨਾਂ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਬੀਤੇ ਦਿਨੀਂ ਉਨ੍ਹਾਂ ਨੂੰ 'RRR' ਦੀ ਸਕਸੈੱਸ ਪਾਰਟੀ ’ਚ ਦੇਖਿਆ ਗਿਆ ਸੀ। ਜਿੱਥੇ ਉਨ੍ਹਾਂ ਨੇ ਰਾਮ ਚਰਨ ਅਤੇ ਜੂਨੀਅਰ ਐੱਨ.ਟੀ.ਆਰ ਦੇ ਨਾਲ ਵੀਡੀਓ ਵੀ ਬਣਾਈ ਸੀ।


author

Aarti dhillon

Content Editor

Related News