ਆਦਿਲ ਨੇ ਨਿਕਾਹ ਕਬੂਲ ਕਰਨ ਤੋਂ ਕੀਤਾ ਇਨਕਾਰ? ਰਾਖੀ ਸਾਵੰਤ ਦਾ ਰੋ-ਰੋ ਹੋਇਆ ਬੁਰਾ ਹਾਲ (ਵੀਡੀਓ)
Sunday, Jan 15, 2023 - 04:46 PM (IST)
ਮੁੰਬਈ (ਬਿਊਰੋ)– ਟੀ. ਵੀ. ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ਹਾਲ ਹੀ ’ਚ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਬੁਆਏਫਰੈਂਡ ਆਦਿਲ ਦੁਰਾਨੀ ਨਾਲ ਵਿਆਹ ਕੀਤਾ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ’ਚ ਦੋਵੇਂ ਵਿਆਹ ਦੇ ਸਰਟੀਫਿਕੇਟ ’ਤੇ ਦਸਤਖ਼ਤ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਹੁਣ ਰਾਖੀ ਨੇ ਜੋ ਖ਼ੁਲਾਸਾ ਕੀਤਾ ਹੈ, ਉਹ ਕਾਫੀ ਹੈਰਾਨ ਕਰਨ ਵਾਲਾ ਹੈ।
ਇਹ ਖ਼ਬਰ ਵੀ ਪੜ੍ਹੋ : ਟੋਲ ਪਲਾਜ਼ਾ ਵਾਲਿਆਂ ਨਾਲ ਸਿੱਧਾ ਹੋਇਆ ਖ਼ਾਨ ਸਾਬ, ਸੀ. ਐੱਮ. ਭਗਵੰਤ ਮਾਨ ਨੂੰ ਕੀਤੀ ਖ਼ਾਸ ਅਪੀਲ (ਵੀਡੀਓ)
ਦਰਅਸਲ ਰਾਖੀ ਸਾਵੰਤ ਦੀ ਇਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਰੋਂਦੀ ਦੇਖੀ ਜਾ ਸਕਦੀ ਹੈ ਤੇ ਕਹਿੰਦੀ ਹੈ ਕਿ ਆਦਿਲ ਨੇ ਵਿਆਹ ਨੂੰ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਰਾਖੀ ਨੇ ਦਾਅਵਾ ਕੀਤਾ ਕਿ ਉਸ ਨੇ 7 ਮਹੀਨੇ ਪਹਿਲਾਂ (ਰਾਖੀ ਸਾਵੰਤ ਦਾ ਵਿਆਹ) ਬੁਆਏਫਰੈਂਡ ਆਦਿਲ ਖ਼ਾਨ ਦੁਰਾਨੀ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਜੁਲਾਈ 2022 ’ਚ ਕੋਰਟ ਮੈਰਿਜ ਤੇ ਨਿਕਾਹਨਾਮਾ ਕਰਵਾਇਆ ਸੀ। ਇਸ ਦੇ ਬਾਵਜੂਦ ਆਦਿਲ ਨੇ ਇਸ ਵਿਆਹ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਪਾਪਰਾਜ਼ੀ ਵਲੋਂ ਸਾਂਝੇ ਕੀਤੇ ਗਏ ਵੀਡੀਓ ਮੁਤਾਬਕ ਰਾਖੀ ਰੋਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਕਹਿੰਦੀ ਹੈ ਕਿ ਅਦਾਲਤ ’ਚ ਸਾਰੇ ਦਸਤਾਵੇਜ਼ ਦਿੱਤੇ ਗਏ ਹਨ, ਤੁਸੀਂ ਲੋਕ ਉਨ੍ਹਾਂ ਦੀ ਜਾਂਚ ਕਰੋ। ਇਸ ਤੋਂ ਬਾਅਦ ਰੋਂਦੀ ਹੋਈ ਰਾਖੀ ਕਹਿੰਦੀ ਹੈ ਕਿ ਇਸ ਦੁਨੀਆ ’ਚ ਮੇਰਾ ਕੋਈ ਨਹੀਂ ਹੈ। ਰਾਖੀ ਨੇ 10 ਦਿਨਾਂ ਬਾਅਦ ਪ੍ਰੈੱਸ ਕਾਨਫਰੰਸ ਕਰ ਰਹੇ ਆਦਿਲ ਦੇ ਪਾਪਰਾਜ਼ੀ ਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ।
ਇਸ ਤੋਂ ਇਲਾਵਾ ਰਾਖੀ ਸਾਵੰਤ ਤੋਂ ਬੇਗਮ ਫਾਤਿਮਾ ਬਣੀ ਡਰਾਮਾ ਕੁਈਨ ਨੇ ਭੋਜਪੁਰੀ ਅਦਾਕਾਰਾ ਮੋਨਾਲੀਸਾ ਨਾਲ ਵੀ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਰਾਖੀ ਨੇ ਉਸ ਨਾਲ ਆਪਣਾ ਦਰਦ ਸਾਂਝਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਰਾਖੀ ਨੇ ਮੋਨਾਲੀਸਾ ਨੂੰ ਕਿਹਾ, ‘‘ਮੇਰਾ ਪਤੀ (ਆਦਿਲ ਦੁਰਾਨੀ) ਇਹ ਮੰਨਣ ਨੂੰ ਵੀ ਤਿਆਰ ਨਹੀਂ ਹੈ ਕਿ ਉਸ ਨੇ ਮੇਰੇ ਨਾਲ ਵਿਆਹ ਕਰਵਾਇਆ ਹੈ। ਉਸ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।