ਰਾਖੀ ਸਾਵੰਤ ਨੂੰ ਅੰਬੋਲੀ ਪੁਲਸ ਨੇ ਕੀਤਾ ਗ੍ਰਿਫ਼ਤਾਰ, ਵਿਵਾਦਿਤ ਬਿਆਨ ਦੇ ਚਲਦਿਆਂ ਹੋਈ ਸੀ FIR
Thursday, Jan 19, 2023 - 02:17 PM (IST)
ਮੁੰਬਈ (ਬਿਊਰੋ)– ਰਾਖੀ ਸਾਵੰਤ ਨੂੰ ਅੰਬੋਲੀ ਪੁਲਸ ਨੇ ਵੀਰਵਾਰ (19 ਜਨਵਰੀ) ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਰਾਖੀ ਅੱਜ ਦੁਪਹਿਰ 3 ਵਜੇ ਆਪਣੀ ਡਾਂਸ ਅਕੈਡਮੀ ਦੀ ਸ਼ੁਰੂਆਤ ਕਰਨ ਵਾਲੀ ਸੀ, ਜਿਸ ਤੋਂ ਪਹਿਲਾਂ ਪੁਲਸ ਨੇ ਸ਼ਰਲਿਨ ਚੋਪੜਾ ਮਾਮਲੇ ’ਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰਾਖੀ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਅਦਾਕਾਰਾ ਸ਼ਰਲਿਨ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।
ਸ਼ਰਲਿਨ ਨੇ ਪਿਛਲੇ ਸਾਲ ਦਾਇਰ ਕੀਤਾ ਸੀ ਕੇਸ
ਸ਼ਰਲਿਨ ਨੇ ਆਪਣੀ ਪੋਸਟ ’ਚ ਲਿਖਿਆ ਹੈ, ‘‘ਅੰਬੋਲੀ ਪੁਲਸ ਨੇ ਰਾਖੀ ਸਾਵੰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਐੱਫ. ਆਈ. ਆਰ. 883/2022 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕੱਲ ਰਾਖੀ ਸਾਵੰਤ ਦੇ ABA 1870/2022 ਨੂੰ ਮੁੰਬਈ ਸੈਸ਼ਨ ਕੋਰਟ ਨੇ ਖਾਰਜ ਕਰ ਦਿੱਤਾ ਸੀ। ਸ਼ਰਲਿਨ ਚੋਪੜਾ ਨੇ ਪਿਛਲੇ ਸਾਲ ਰਾਖੀ ਸਾਵੰਤ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ।
ਇਹ ਖ਼ਬਰ ਵੀ ਪੜ੍ਹੋ : 19 ਜਨਵਰੀ ਨੂੰ ਡਿਪਟੀ ਵੋਹਰਾ ਦਾ ਭੋਗ ਤੇ ਅੰਤਿਮ ਅਰਦਾਸ, ਰਣਜੀਤ ਬਾਵਾ ਨੇ ਦਿੱਤੀ ਜਾਣਕਾਰੀ
ਸ਼ਰਲਿਨ ਨੇ ਐੱਫ. ਆਈ. ਆਰ. ਦੀ ਕਾਪੀ ਸੋਸ਼ਲ ਮੀਡੀਆ ’ਤੇ ਕੀਤੀ ਸਾਂਝੀ
ਰਾਖੀ ਨੇ 6 ਨਵੰਬਰ ਨੂੰ ਸ਼ਰਲਿਨ ਚੋਪੜਾ ਖ਼ਿਲਾਫ਼ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਸ਼ਰਲਿਨ ਨੇ ਵੀ ਇਕ ਕਦਮ ਅੱਗੇ ਵਧਦਿਆਂ ਰਾਖੀ ਖ਼ਿਲਾਫ਼ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਸ਼ਰਲਿਨ ਨੇ ਸੋਸ਼ਲ ਮੀਡੀਆ ’ਤੇ ਆਪਣੀ FIR ਦੀ ਕਾਪੀ ਸਾਂਝੀ ਕਰਦਿਆਂ ਰਾਖੀ ’ਤੇ ਨਿਸ਼ਾਨਾ ਵਿੰਨ੍ਹਿਆ ਸੀ ਤੇ ਲਿਖਿਆ ਸੀ, ‘‘ਨੌਟੰਕੀਬਾਜ਼ ਰਾਖੀ ਸਾਵੰਤ ਗ੍ਰਿਫ਼ਤਾਰ ਹੋਣ ਲਈ ਤਿਆਰ ਹੋ ਜਾ।’’ ਸ਼ਰਲਿਨ ਨੇ ਰਾਖੀ ਵਿਰੁੱਧ ਆਈ. ਪੀ. ਸੀ. ਦੀ ਧਾਰਾ 499, ਧਾਰਾ 500, ਧਾਰਾ 509 ਤੇ ਧਾਰਾ 503 ਤਹਿਤ ਸ਼ਿਕਾਇਤ ਦਰਜ ਕਰਵਾਈ ਸੀ।
ਕੀ ਹੈ ਪੂਰਾ ਮਾਮਲਾ?
ਦਰਅਸਲ ਮਾਮਲਾ ਇਹ ਹੈ ਕਿ ਪਿਛਲੇ ਸਾਲ ‘ਬਿੱਗ ਬੌਸ 16’ ਦੀ ਸ਼ੁਰੂਆਤ ਤੋਂ ਬਾਅਦ ਸ਼ਰਲਿਨ ਚੋਪੜਾ ਨੇ ਸ਼ੋਅ ਦੇ ਮੇਕਰਸ ’ਤੇ ਆਪਣੀ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਕਿਹਾ ਕਿ ਸਾਜਿਦ ਖ਼ਾਨ ਨੂੰ ਸ਼ੋਅ ਤੋਂ ਹਟਾ ਦੇਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜਿਸ ਵਿਅਕਤੀ ਨੇ ਕਈ ਲੜਕੀਆਂ ਦਾ ਸ਼ੋਸ਼ਣ ਕੀਤਾ ਹੈ, ਉਸ ਨੂੰ ਸ਼ੋਅ ’ਚ ਆਉਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ’ਤੇ ਰਾਖੀ ਨੇ ਸ਼ਰਲਿਨ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਾਲ ਗਲਤ ਦੱਸਿਆ। ਇਸ ਤੋਂ ਬਾਅਦ ਰਾਖੀ ਨੇ ਸ਼ਰਲਿਨ ਦੇ ਉਲਟ ਕਹਿ ਦਿੱਤਾ ਸੀ, ਜਿਸ ਨੂੰ ਸੁਣ ਕੇ ਸ਼ਰਲਿਨ ਨੇ ਰਾਖੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ। ਤੁਹਾਨੂੰ ਦੱਸ ਦੇਈਏ ਕਿ ਰਾਖੀ ਸਾਜਿਦ ਖ਼ਾਨ ਨੂੰ ਆਪਣਾ ਭਰਾ ਮੰਨਦੀ ਹੈ, ਜਿਸ ਕਾਰਨ ਉਹ ਉਸ ਦਾ ਸਮਰਥਨ ਕਰ ਰਹੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।