ਨਹੀਂ ਹੋ ਰਿਹਾ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਸਿਹਤ ’ਚ ਸੁਧਾਰ, ਪਰਿਵਾਰ ਨੇ ਗੁਰਦੁਆਰੇ ’ਚ ਕੀਤੀ ਅਰਦਾਸ

Saturday, Aug 13, 2022 - 01:23 PM (IST)

ਨਹੀਂ ਹੋ ਰਿਹਾ ਕਾਮੇਡੀਅਨ ਰਾਜੂ ਸ੍ਰੀਵਾਸਤਵ ਦੀ ਸਿਹਤ ’ਚ ਸੁਧਾਰ, ਪਰਿਵਾਰ ਨੇ ਗੁਰਦੁਆਰੇ ’ਚ ਕੀਤੀ ਅਰਦਾਸ

ਮੁੰਬਈ (ਬਿਊਰੋ)– ਦੇਸ਼ ਦੇ ਹਰ ਦਿਲ ਅਜੀਜ਼ ਲਾਫਟਰ ਚੈਂਪੀਅਨ ਰਾਜੂ ਸ੍ਰੀਵਾਸਤਵ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ। ਰਾਜੂ ਦੀ ਚੰਗੀ ਸਿਹਤ ਲਈ ਹਰ ਕੋਈ ਪ੍ਰਾਰਥਨਾ ਕਰ ਰਿਹਾ ਹੈ। ਅੱਜ ਸਵੇਰੇ ਰਾਜੂ ਦੇ ਪਰਿਵਾਰਕ ਮੈਂਬਰਾਂ ਨੇ ਏਮਜ਼ ਨਜ਼ਦੀਕ ਇਕ ਗੁਰਦੁਆਰੇ ’ਚ ਜਾ ਕੇ ਰਾਜੂ ਦੇ ਸਿਹਤਮੰਦ ਹੋਣ ਦੀ ਅਰਦਾਸ ਕੀਤੀ ਹੈ।

ਰਾਜੂ ਦੇ ਭਰਾ ਕਾਜੂ ਸ੍ਰੀਵਾਸਤਵ ਦੇ ਸਾਲੇ ਪ੍ਰਸ਼ਾਂਤ ਨੇ ਜਾਣਕਾਰੀ ਦਿੱਤੀ ਕਿ ਏਮਜ਼ ’ਚ ਸਾਰੇ ਪਰਿਵਾਰਕ ਮੈਂਬਰ ਮੌਜੂਦ ਸਨ। ਰਾਜੂ ਦੀ ਜਿਵੇਂ ਕੱਲ ਹਾਲਤ ਸੀ, ਉਸੇ ਤਰ੍ਹਾਂ ਅੱਜ ਹੈ। ਕੱਲ ਉਸ ਦੀ ਹਾਲਤ ’ਚ ਕੁਝ ਸੁਧਾਰ ਹੋਇਆ ਸੀ, ਅਜਿਹਾ ਡਾਕਟਰਾਂ ਨੇ ਦੱਸਿਆ ਸੀ। ਅੱਜ ਸਵੇਰੇ ਪਰਿਵਾਰਕ ਮੈਂਬਰ ਗੁਰਦੁਆਰੇ ’ਚ ਰਾਜੂ ਲਈ ਵਾਹਿਗੁਰੂ ਅੱਗੇ ਅਰਦਾਸ ਕਰਨ ਗਏ ਸਨ।

ਇਹ ਖ਼ਬਰ ਵੀ ਪੜ੍ਹੋ : ਮੁਸ਼ਕਿਲਾਂ ’ਚ ‘ਲਾਲ ਸਿੰਘ ਚੱਢਾ’, ਫੌਜ ਦਾ ਨਿਰਾਦਰ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼

ਸਾਰੇ ਲੋਕ ਏਮਜ਼ ’ਚ ਰੱਬ ਨੂੰ ਹੀ ਯਾਦ ਕਰਦੇ ਹਨ। ਰਾਜੂ ਸਾਡੇ ਸਾਰਿਆਂ ਦੇ ਪਿਆਰੇ ਹਨ। ਲੱਖਾਂ ਲੋਕ ਦੇਸ਼ ’ਚ ਜਿਥੇ ਉਨ੍ਹਾਂ ਦੇ ਸਿਹਤਮੰਦ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ, ਉਥੇ ਅਸੀਂ ਵੀ ਆਪਣੇ-ਆਪਣੇ ਭਗਵਾਨ ਕੋਲੋਂ ਉਨ੍ਹਾਂ ਦੇ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰ ਰਹੇ ਹਾਂ।

ਸ਼ੁੱਕਰਵਾਰ ਨੂੰ ਖ਼ਬਰ ਆਈ ਸੀ ਕਿ ਰਾਜੂ ਦੀ ਸਿਹਤ ’ਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਡਾਕਟਰਾਂ ਨੇ ਜੋ ਦਵਾਈਆਂ ਰਾਜੂ ਨੂੰ ਦਿੱਤੀਆਂ ਹਨ, ਉਨ੍ਹਾਂ ਨਾਲ ਰਾਜੂ ’ਚ ਕੁਝ ਹਲਚਲ ਨਜ਼ਰ ਆ ਰਹੀ ਹੈ। ਹਾਲਾਂਕਿ ਉਹ ਅਜੇ ਵੀ ਵੈਂਟੀਲੇਟਰ ’ਤੇ ਹਨ ਤੇ ਉਨ੍ਹਾਂ ਦਾ ਦਿਮਾਗ ਪ੍ਰਤੀਕਿਰਿਆ ਨਹੀਂ ਦੇ ਰਿਹਾ ਹੈ। ਇਲਾਜ ਦਾ ਰਾਜੂ ਦੇ ਦਿਮਾਗ ’ਤੇ ਕੋਈ ਖ਼ਾਸ ਅਸਰ ਨਹੀਂ ਹੋ ਰਿਹਾ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News