ਫਿਲਮਫੇਅਰ ਐਵਾਰਡਜ਼-2025 ਦੀ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਏ ਰਾਜਕੁਮਾਰ ਰਾਓ ਤੇ ਤਮੰਨਾ

Saturday, Oct 04, 2025 - 09:53 AM (IST)

ਫਿਲਮਫੇਅਰ ਐਵਾਰਡਜ਼-2025 ਦੀ ਪ੍ਰੈੱਸ ਕਾਨਫਰੰਸ ’ਚ ਸ਼ਾਮਲ ਹੋਏ ਰਾਜਕੁਮਾਰ ਰਾਓ ਤੇ ਤਮੰਨਾ

ਐਂਟਰਟੇਨਮੈਂਟ ਡੈਸਕ- ਮੁੰਬਈ ’ਚ ਰਾਜਕੁਮਾਰ ਰਾਓ ਅਤੇ ਤਮੰਨਾ ਭਾਟੀਆ ਨੇ 70ਵੇਂ ਹੁੰਡਈ ਫਿਲਮਫੇਅਰ ਐਵਾਰਡਜ਼-2025 ਦੀ ਪ੍ਰੈੱਸ ਕਾਨਫਰੰਸ ’ਚ ਹਿੱਸਾ ਲਿਆ। ਦੋਵਾਂ ਸਿਤਾਰਿਆਂ ਨੇ ਮੀਡੀਆ ਨਾਲ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਫਿਲਮਫੇਅਰ-2025 ਅਹਿਮਦਾਬਾਦ (ਗੁਜਰਾਤ) ’ਚ ਇਕਾ ਅਰੇਨਾ ਵਿਚ ਹੋਣ ਵਾਲਾ ਹੈ, ਜਿਸ ’ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਹਿੱਸਾ ਲੈਣਗੇ। 
ਸ਼ਾਹਰੁਖ ਖਾਨ, ਕਰਨ ਜੌਹਰ ਅਤੇ ਮਨੀਸ਼ ਪਾਲ ਦੇ ਨਾਲ ਐਵਾਰਡ ਸ਼ੋਅ ਦੀ ਮੇਜ਼ਬਾਨੀ ਕਰਨਗੇ। ਸ਼ੋਅ ’ਚ ਕ੍ਰਿਤੀ ਸੈਨਨ, ਅਨੰਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਧਮਾਕੇਦਾਰ ਪ੍ਰਫਾਰਮੈਂਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ।


author

Aarti dhillon

Content Editor

Related News