ਰਾਜਕੁਮਾਰ ਹਿਰਾਨੀ ਨੂੰ ਕਿਸ਼ੋਰ ਕੁਮਾਰ ਸਨਮਾਨ ਐਵਾਰਡ ਦੇਵੇਗੀ ਮੱਧ ਪ੍ਰਦੇਸ਼ ਸਰਕਾਰ

Monday, Oct 07, 2024 - 12:18 PM (IST)

ਰਾਜਕੁਮਾਰ ਹਿਰਾਨੀ ਨੂੰ ਕਿਸ਼ੋਰ ਕੁਮਾਰ ਸਨਮਾਨ ਐਵਾਰਡ ਦੇਵੇਗੀ ਮੱਧ ਪ੍ਰਦੇਸ਼ ਸਰਕਾਰ

ਮੁੰਬਈ (ਬਿਊਰੋ) - ਮਹਾਨ ਗਾਇਕ ਕਿਸ਼ੋਰ ਕੁਮਾਰ ਨੂੰ ਸ਼ਰਧਾਂਜਲੀ ਦਿੰਦੇ ਹੋਏ, ਮੱਧ ਪ੍ਰਦੇਸ਼ ਸਰਕਾਰ ਨੇ ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੂੰ 2023 ਲਈ ਪ੍ਰੈਸਟੀਜੀਅਸ ‘ਕਿਸ਼ੋਰ ਕੁਮਾਰ ਪੁਰਸਕਾਰ’ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਕਿਸ਼ੋਰ ਕੁਮਾਰ ਦੇ ਜੱਦੀ ਪਿੰਡ ਖੰਡਵਾ ਵਿਚ 13 ਅਕਤੂਬਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ। ਰਾਜਕੁਮਾਰ ਹਿਰਾਨੀ ਭਾਰਤੀ ਸਿਨੇਮਾ ਦੇ ਸਭ ਤੋਂ ਵਧੀਆ ਫਿਲਮ ਨਿਰਮਾਤਾਵਾਂ ਵਿਚੋਂ ਇਕ ਹਨ, ਜੋ ਫ਼ਿਲਮਾਂ ਰਾਹੀਂ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਰਾਜਕੁਮਾਰ ਹਿਰਾਨੀ ਜੋ ‘3 ਇਡੀਅਟਸ’, ‘ਪੀ.ਕੇ’, ‘ਸੰਜੂ’, ‘ਮੁੰਨਾ ਭਾਈ ਐੱਮ.ਬੀ.ਬੀ.ਐੱਸ’ ਅਤੇ ‘ਡੌਂਕੀ’ ਵਰਗੀਆਂ ਕਲਾਸਿਕ ਫਿਲਮਾਂ ਲਈ ਜਾਣੇ ਜਾਂਦੇ ਹਨ, ਨੇ ਦੋ ਦਹਾਕਿਆਂ ਤੋਂ ਬਾਲੀਵੁੱਡ ਦੀਆਂ ਕਹਾਣੀਆਂ ਬਣਾਉਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਉਸ ਨੇ 2003 'ਚ ‘ਮੁੰਨਾ ਭਾਈ ਐੱਮ. ਬੀ. ਬੀ. ਐੱਸ’ ਨਾਲ ਸ਼ੁਰੂਆਤ ਕੀਤੀ। 2024 'ਚ ਉਹ ਭਾਰਤੀ ਸਿਨੇਮਾ 'ਚ 20 ਸਾਲ ਪੂਰੇ ਕਰ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਇਸ ਸਮਾਗਮ 'ਚ ਕਿਸ਼ੋਰ ਨਾਈਟ ਵੀ ਸ਼ਾਮਲ ਹੋਵੇਗੀ, ਜੋ ਕਿ ਕਿਸ਼ੋਰ ਕੁਮਾਰ ਨੂੰ ਸਮਰਪਿਤ ਇਕ ਵਿਸ਼ੇਸ਼ ਸੰਗੀਤਕ ਸ਼ਰਧਾਂਜਲੀ ਹੋਵੇਗੀ। ਮੁੰਬਈ ਦੇ ਮਸ਼ਹੂਰ ਗਾਇਕ ਨੀਰਜ ਸ਼੍ਰੀਧਰ ਅਤੇ ਉਨ੍ਹਾਂ ਦੀ ਟੀਮ ‘ਕਿਸ਼ੋਰ ਦਾ’ ਦੇ ਕੁਝ ਸਭ ਤੋਂ ਪਸੰਦੀਦਾ ਗੀਤ ਪੇਸ਼ ਕਰੇਗੀ। ਇਹ ਉਸ ਦੇ ਸਦਾਬਹਾਰ ਸੰਗੀਤ ਪ੍ਰੇਮੀਆਂ ਲਈ ਇਕ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀ ਰਾਤ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News