‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਫ਼ਿਲਮ ਦੀ ਅਦਾਕਾਰਾ ਰਾਜ ਸ਼ੋਕਰ ਨੇ ਲਿਖਿਆ ਭਾਵੁਕ ਨੋਟ

Tuesday, Oct 25, 2022 - 04:35 PM (IST)

‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਫ਼ਿਲਮ ਦੀ ਅਦਾਕਾਰਾ ਰਾਜ ਸ਼ੋਕਰ ਨੇ ਲਿਖਿਆ ਭਾਵੁਕ ਨੋਟ

ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਤੇ ਜ਼ੀ ਸਟੂਡੀਓਜ਼ ਵਲੋਂ ਪ੍ਰੋਡਿਊਸ ਕੀਤੀ ਜਾ ਰਹੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਆਪਣੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਰਾਜਦੀਪ ਸ਼ੋਕਰ, ਜੋ ਫ਼ਿਲਮ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ, ਨੇ ਇਕ ਭਾਵੁਕ ਨੋਟ ਲਿਖਿਆ ਹੈ। ਇਸ ਨੋਟ ’ਚ ਉਸ ਨੇ ਗਿੱਪੀ ਗਰੇਵਾਲ ਦੀ ਫੈਨ ਹੋਣ ਤੋਂ ਲੈ ਕੇ ਆਪਣੀ ਦੂਜੀ ਫ਼ਿਲਮ ’ਚ ਉਸ ਨਾਲ ਮੁੱਖ ਭੂਮਿਕਾ ਨਿਭਾਉਣ ਦੇ ਸਫਰ ਨੂੰ ਸਾਂਝਾ ਕੀਤਾ ਹੈ।

ਨੋਟ ’ਚ ਰਾਜ ਸ਼ੋਕਰ ਨੇ ਦੱਸਿਆ ਕਿ ਕਿਵੇਂ ਬਚਪਨ ਤੋਂ ਲੈ ਕੇ ਹੁਣ ਤਕ ਉਹ ਗਿੱਪੀ ਗਰੇਵਾਲ ਦੀ ਫੈਨ ਰਹੀ ਹੈ। ਉਸ ਨੇ 2013 ’ਚ ਗਿੱਪੀ ਗਰੇਵਾਲ ਦਾ ਲਾਈਵ ਸ਼ੋਅ ਅਟੈਂਡ ਕਰਨ ਤੋਂ ਲੈ ਕੇ ਹੁਣ ਤਕ ਦੇ ਸਫਰ ਨੂੰ ਬਿਆਨ ਕੀਤਾ ਹੈ।

ਫ਼ਿਲਮ ’ਚ ਤਾਨੀਆ, ਗਿੱਪੀ ਗਰੇਵਾਲ ਤੇ ਸ਼ਵੇਤਾ ਤਿਵਾਰੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਜ਼ੀ ਸਟੂਡੀਓਜ਼ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫ਼ਿਲਮ ਅਗਲੇ ਸਾਲ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਮੋਸ਼ਨ ਪੋਸਟਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News