ਕੰਜਕਾਂ ਮੌਕੇ ਧੀ ਦੇ ਪੈਰ ਧੋਂਦੇ ਨਜ਼ਰ ਆਏ ਰਾਜ ਕੁੰਦਰਾ, ਲੋਕਾਂ ਨੇ ਕੀਤਾ ਟਰੋਲ

10/04/2022 10:31:54 AM

ਮੁੰਬਈ (ਬਿਊਰੋ)– ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਨਰਾਤੇ ਚੱਲ ਰਹੇ ਹਨ। 3 ਅਕਤੂਬਰ ਨੂੰ ਦੁਰਗਾ ਅਸ਼ਟਮੀ ਵੀ ਸੀ। ਇਸ ਮੌਕੇ ਸਾਰਿਆਂ ਨੇ ਕੰਨਿਆ ਪੂਜਨ ਕੀਤਾ। ਕੰਜਕਾਂ ਵੀ ਬਿਠਾਈਆਂ। ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਨੂੰ ਸੈਲੀਬ੍ਰੇਟ ਕੀਤਾ। ਸ਼ਿਲਪਾ ਸ਼ੈੱਟੀ ਉਂਝ ਵੀ ਆਪਣੀ ਧੀ ਸ਼ਮੀਸ਼ਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਗਾਇਕ ਅਲਫ਼ਾਜ਼ ਦੀ ਸਿਹਤ ਨੂੰ ਲੈ ਕੇ ਹਨੀ ਸਿੰਘ ਨੇ ਸਾਂਝੀ ਕੀਤੀ ਪੋਸਟ, ਕਿਹਾ- ਅਰਦਾਸ ਕਰੋ

ਇਸ ਵਾਰ ਉਸ ਨੇ ਕੰਨਿਆ ਪੂਜਨ ਦੀ ਵੀਡੀਓ ਸਾਂਝੀ ਕੀਤੀ ਹੈ। ਹਾਲਾਂਕਿ ਇਸ ਵਾਰ ਉਸ ’ਚ ਉਹ ਨਹੀਂ, ਸਗੋਂ ਰਾਜ ਕੁੰਦਰਾ ਦਿਖਾਈ ਦੇ ਰਹੇ ਸਨ, ਉਹ ਵੀ ਬਿਨਾਂ ਮਾਸਕ ਦੇ, ਜਿਸ ਨੂੰ ਦੇਖਦਿਆਂ ਹੀ ਲੋਕਾਂ ਨੇ ਕੁਮੈਂਟਬਾਜ਼ੀ ਸ਼ੁਰੂ ਕਰ ਦਿੱਤੀ।

ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਰਾਜ ਕੁੰਦਰਾ ਧੀ ਦੇ ਪੈਰਾਂ ਨੂੰ ਧੋਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਧੀ ਦੀ ਆਰਤੀ ਵੀ ਉਤਾਰਦੇ ਹਨ।

ਫਿਰ ਵੀਡੀਓ ’ਤੇ ਲੋਕਾਂ ਨੇ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਇਕ ਯੂਜ਼ਰ ਨੇ ਲਿਖਿਆ, ‘‘900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਵਧੀਆ ਪਰ ਇਸ ਤਰ੍ਹਾਂ ਬਾਹਰ ਦੀਆਂ ਧੀਆਂ ਦੀ ਇੱਜ਼ਤ ਕਰੋ ਕੁੰਦਰਾ ਜੀ।’’

ਇਕ ਹੋਰ ਯੂਜ਼ਰ ਨੇ ਲਿਖਿਆ, ‘‘ਉਹ ਫੇਸ ਸ਼ੀਲਡ ਕਿਥੇ ਗਈ। ਅੱਜ ਮੂੰਹ ਦਿਖਾ ਦਿੱਤਾ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਸਾਰੇ ਪਾਪ ਧੋਤੇ ਜਾਣਗੇ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News