ਬੱਪੀ ਨੂੰ ਸੋਨੇ ਨਾਲ ਲੱਦਿਆ ਵੇਖ ਜਦੋਂ ਰਾਜ ਕੁਮਾਰ ਨੇ ਕਿਹਾ- ਮੰਗਲਸੂਤਰ ਦੀ ਕਮੀ ਹੈ, ਉਹ ਵੀ ਪਾ ਲੈਂਦੇ

Sunday, Sep 11, 2022 - 01:13 PM (IST)

ਬੱਪੀ ਨੂੰ ਸੋਨੇ ਨਾਲ ਲੱਦਿਆ ਵੇਖ ਜਦੋਂ ਰਾਜ ਕੁਮਾਰ ਨੇ ਕਿਹਾ- ਮੰਗਲਸੂਤਰ ਦੀ ਕਮੀ ਹੈ, ਉਹ ਵੀ ਪਾ ਲੈਂਦੇ

ਮੁੰਬਈ (ਬਿਊਰੋ) : ਅੱਜ-ਕੱਲ੍ਹ ਫ਼ਿਲਮ ਇੰਡਸਟਰੀ ਦੇ ਲੀਜੈਂਡ ਅਦਾਕਾਰ ਰਹੇ ਰਾਜ ਕੁਮਾਰ ਦੀ ਚਰਚਾ ਹੈ, ਜੋ ਆਪਣੀ ਤੁਨਕਮਿਜਾਜ਼ੀ ਲਈ ਜਾਣੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਰਾਜ ਕੁਮਾਰ ਅਕਸਰ ਸਾਹਮਣੇ ਵਾਲੇ ਨੂੰ ਕੁਝ ਅਜਿਹਾ ਕਹਿ ਦਿੰਦੇ ਸਨ ਕਿ ਸੁਣਨ ਵਾਲਾ ਕੰਬ ਜਾਂਦਾ ਸੀ। ਅਜਿਹੀ ਹੀ ਇੱਕ ਘਟਨਾ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ (Bappi Lahiri) ਨਾਲ ਵਾਪਰੀ ਸੀ, ਜਿਸ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ।

PunjabKesari

ਮਜ਼ੇਦਾਰ ਕਿੱਸਾ
ਦਰਅਸਲ ਬੱਪੀ ਦਾ ਆਪਣੇ ਗਾਏ ਬਿਹਤਰੀਨ ਗੀਤਾਂ ਕਾਰਨ ਹੀ ਨਹੀਂ ਸਗੋਂ ਕੱਪੜਿਆਂ ਕਾਰਨ ਵੀ ਕਾਫ਼ੀ ਚਰਚਾ 'ਚ ਰਹਿੰਦੇ ਸਨ। ਇੱਕ ਵਾਰ ਬੱਪੀ ਦਾ ਇੱਕ ਪਾਰਟੀ 'ਚ ਗਏ ਸੀ, ਇੱਥੇ ਬੱਪੀ ਦਾ ਆਮ ਵਾਂਗ ਬਹੁਤ ਸਾਰਾ ਸੋਨਾ ਪਹਿਨ ਕੇ ਪਹੁੰਚੇ ਸਨ। ਇਸ ਪਾਰਟੀ 'ਚ ਰਾਜ ਕੁਮਾਰ ਵੀ ਮੌਜੂਦ ਸਨ। ਅਜਿਹੇ 'ਚ ਜਿਵੇਂ ਹੀ ਰਾਜ ਕੁਮਾਰ ਅਤੇ ਬੱਪੀ ਦਾ ਆਹਮੋ-ਸਾਹਮਣੇ ਆਏ ਤਾਂ ਅਦਾਕਾਰ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਸੁਣ ਕੇ ਬੱਪੀ ਹੈਰਾਨ ਰਹਿ ਗਏ। ਅਸਲ 'ਚ ਬੱਪੀ ਦਾ ਨੂੰ ਦੇਖ ਕੇ ਰਾਜ ਕੁਮਾਰ ਨੇ ਕਿਹਾ ਸੀ, ''ਬਹੁਤ ਵਧੀਆ, ਤੁਸੀਂ ਇਕ ਤੋਂ ਵਧ ਕੇ ਇਕ ਗਹਿਣੇ ਪਹਿਨੇ ਹੋਏ ਹਨ, ਸਿਰਫ ਇੱਕ ਮੰਗਲਸੂਤਰ ਦੀ ਕਮੀ ਸੀ, ਉਹ ਵੀ ਪਹਿਨ ਲੈਂਦੇ।''
ਕਿਹਾ ਜਾਂਦਾ ਹੈ ਕਿ ਰਾਜਕੁਮਾਰ ਦੀ ਇਸ ਗੱਲ ਨੂੰ ਭਾਵੇਂ ਬੱਪੀ ਨੇ ਮਜ਼ਾਕ 'ਚ ਟਾਲ ਦਿੱਤਾ ਸੀ ਪਰ ਉਹ ਇੱਕ ਪਲ ਲਈ ਜ਼ਰੂਰ ਸਹਿਮ ਗਏ ਗਏ ਸਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਰਾਜ ਕੁਮਾਰ ਦੀ ਤੁਨਕ ਮਿਜ਼ਾਜ਼ੀ ਸਾਹਮਣੇ ਆਈ ਸੀ।

PunjabKesari

ਧਰਮਿੰਦਰ ਨੂੰ ਵੀ ਆਖ ਚੁੱਕੇ ਬਾਂਦਰ 
ਮੀਡੀਆ ਰਿਪੋਰਟਾਂ ਮੁਤਾਬਕ, ਇੱਕ ਵਾਰ ਅਦਾਕਾਰ ਗੋਵਿੰਦਾ ਨੇ ਰਾਜ ਕੁਮਾਰ ਨੂੰ ਇੱਕ ਕਮੀਜ਼ ਗਿਫ਼ਟ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਰਾਜ ਕੁਮਾਰ ਨੇ ਉਸ ਕਮੀਜ਼ ਨੂੰ ਪਾੜ ਕੇ ਰੁਮਾਲ ਬਣਾ ਦਿੱਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਰਾਜ ਕੁਮਾਰ ਨੇ ਵੀ ਲੀਜੈਂਡਰੀ ਅਭਿਨੇਤਾ ਧਰਮਿੰਦਰ ਨੂੰ ਬਾਂਦਰ ਆਖ ਚੁੱਕੇ ਹਨ। 

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News