ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦਿਹਾਂਤ, ਧਰਮਿੰਦਰ ਤੇ ਜਤਿੰਦਰ ਨਾਲ ਦਿੱਤੀਆਂ ਸਨ ਹਿੱਟ ਫ਼ਿਲਮਾਂ
Friday, Nov 24, 2023 - 04:22 PM (IST)
ਐਂਟਰਟੇਨਮੈਂਟ ਡੈਸਕ : 'ਨਾਗਿਨ' ਤੇ 'ਨੌਕਰ ਬੀਵੀ ਕਾ' ਵਰਗੀਆਂ ਬਲਾਕਬਸਟਰ ਫ਼ਿਲਮਾਂ ਦੇ ਨਿਰਦੇਸ਼ਕ-ਨਿਰਮਾਤਾ ਰਾਜਕੁਮਾਰ ਕੋਹਲੀ ਦਾ ਮੁੰਬਈ 'ਚ ਦਿਹਾਂਤ ਹੋ ਗਿਆ। ਅਰਮਾਨ ਕੋਹਲੀ ਦੇ ਪਿਤਾ ਅਤੇ ਆਪਣੇ ਸਮੇਂ ਦੇ ਮਸ਼ਹੂਰ ਨਿਰਦੇਸ਼ਕ-ਨਿਰਮਾਤਾ ਰਾਜਕੁਮਾਰ ਕੋਹਲੀ ਨੇ 93 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। 1963 'ਚ ਇਕ ਨਿਰਮਾਤਾ ਅਤੇ 1973 'ਚ ਇਕ ਨਿਰਦੇਸ਼ਕ ਵਜੋਂ ਇਕ ਸਫ਼ਲ ਫ਼ਿਲਮ ਦੇਣ ਵਾਲੇ ਦਿੱਗਜ ਡਾਇਰੈਕਟਰ ਅਨੁਭਵੀ ਨਿਰਦੇਸ਼ਕ ਰਾਜਕੁਮਾਰ ਕੋਹਲੀ ਨੇ ਧਰਮਿੰਦਰ, ਜਤਿੰਦਰ, ਹੇਮਾ ਮਾਲਿਨੀ, ਸੰਨੀ ਦਿਓਲ, ਅਕਸ਼ੈ ਕੁਮਾਰ ਤੇ ਰਾਜ ਬੱਬਰ ਸਮੇਤ ਕਈ ਕਲਾਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ, ਲੱਖਾਂ-ਕਰੋੜਾਂ 'ਚ ਕੀਮਤ
ਖ਼ਬਰਾਂ ਮੁਤਾਬਕ, ਰਾਜਕੁਮਾਰ ਕੋਹਲੀ ਦੀ ਸ਼ੁੱਕਰਵਾਰ ਸਵੇਰੇ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿੱਗਜ ਨਿਰਦੇਸ਼ਕ-ਨਿਰਮਾਤਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਰਣਬੀਰ ਕਪੂਰ ਤੇ ਬੌਬੀ ਦਿਓਲ ਟੀਮ ਨਾਲ ਪਹੁੰਚੇ ਗੁਰਦੁਆਰਾ ਬੰਗਲਾ ਸਾਹਿਬ
ਦੱਸਣਯੋਗ ਹੈ ਕਿ ਰਾਜਕੁਮਾਰ ਕੋਹਲੀ ਦਾ ਜਨਮ 14 ਸਤੰਬਰ 1930 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਨਿਸ਼ੀ ਕੋਹਲੀ ਹਿੰਦੀ ਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 1992 'ਚ ਉਨ੍ਹਾਂ ਨੇ ਆਪਣੇ ਬੇਟੇ ਅਰਮਾਨ ਕੋਹਲੀ ਨੂੰ ਵੀ ਇੰਟਰੋਡਿਊਸ ਕੀਤਾ ਸੀ। ਰਾਜਕੁਮਾਰ ਕੋਹਲੀ ਨੇ ਆਪਣੇ ਬੇਟੇ ਅਰਮਾਨ ਨੂੰ ਸਾਲ 1992 'ਚ ਰਿਲੀਜ਼ ਹੋਈ ਫ਼ਿਲਮ 'ਵਿਰੋਧੀ' ਨਾਲ ਲਾਂਚ ਕੀਤਾ ਸੀ। ਇਸ ਫ਼ਿਲਮ 'ਚ ਉਨ੍ਹਾਂ ਦੇ ਨਾਲ ਹਰਸ਼ਾ ਮਹਿਰਾ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।