ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਨੂੰ ਹੋਇਆ ਇਕ ਹਫ਼ਤਾ ਪੂਰਾ, ਜੋੜੇ ਨੇ ਇੰਝ ਮਨਾਇਆ ਜਸ਼ਨ (ਵੀਡੀਓ)
Saturday, Jul 24, 2021 - 02:32 PM (IST)
ਮੁੰਬਈ: ‘ਬਿਗ ਬੌਸ 14’ ਫੇਮ ਅਤੇ ਗਾਇਕ ਰਾਹੁਲ ਵੈਦਿਆ ਅਦਾਕਾਰਾ ਦਿਸ਼ਾ ਪਰਮਾਰ ਨਾਲ 16 ਜੁਲਾਈ ਨੂੰ ਵਿਆਹ ਦੇ ਬੰਧਨ ’ਚ ਬੱਝੇ ਸਨ। ਅੱਜ ਜੋੜੇ ਦੇ ਵਿਆਹ ਨੂੰ ਇਕ ਹਫ਼ਤਾ ਬੀਤ ਚੁੱਕਾ ਹੈ। ਇਸ ਮੌਕੇ ’ਤੇ ਦੋਵੇ ਬਹੁਤ ਖੁਸ਼ ਹਨ, ਇੰਨੇ ਖੁਸ਼ ਕਿ ਉਨ੍ਹਾਂ ਨੇ ਆਪਣੇ ਵਿਆਹ ਦੇ ਵਨ ਵੀਕ (ਪਹਿਲੇ ਹਫ਼ਤੇ) ਨੂੰ ਵੀ ਸੈਲੀਬਿਰੇਟ ਕੀਤਾ ਜਿਸ ਦੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਹਨ।
ਸਾਹਮਣੇ ਆਈਆਂ ਵੀਡੀਓਜ਼ ’ਚ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਅਤੇ ਦਿਸ਼ਾ ਆਪਣੇ ਵਿਆਹ ਦੇ ਵਨ ਵੀਕ ਨੂੰ ਪਰਿਵਾਰ ਅਤੇ ਦੋਸਤਾਂ ਦੇ ਨਾਲ ਮਨ੍ਹਾ ਰਹੇ ਹਨ। ਇਸ ਦੌਰਾਨ ਦੋਵਾਂ ਨੇ ਇਕੱਠੇ ਬੈਠ ਕੇ ਇਕ ਛੋਟਾ ਜਿਹਾ ਕੇਕ ਕੱਟਿਆ। ਇਸ ਮੌਕੇ ’ਤੇ ਜੋੜੇ ਦੇ ਚਿਹਰੇ ’ਤੇ ਕਾਫ਼ੀ ਖੁਸ਼ੀ ਦੇਖਣ ਨੂੰ ਮਿਲੀ।
ਲੁੱਕ ਦੀ ਗੱਲ ਕਰੀਏ ਤਾਂ ਰਾਹੁਲ ਇਸ ਦੌਰਾਨ ਫੁਲ ਸਲੀਵ ਟੀ-ਸ਼ਰਟ ’ਚ ਨਜ਼ਰ ਆ ਰਹੇ ਸਨ, ਉੱਧਰ ਦਿਸ਼ਾ ਪਰਮਾਰ ਬਲਿਊ ਕਲਰ ਦਾ ਕੁੜਤਾ ਪਹਿਨੇ ਬਹੁਤ ਖ਼ੂਬਸੂਰਤ ਲੱਗ ਰਹੀ ਸੀ।
ਦੱਸ ਦੇਈਏ ਕਿ ਰਾਹੁਲ ਅਤੇ ਦਿਸ਼ਾ ਪਰਮਾਰ ਦਾ ਵਿਆਹ ਕਾਫ਼ੀ ਧੂਮਧਾਮ ਨਾਲ ਹੋਇਆ ਸੀ। ਜੋੜੇ ਦੀਆਂ ਮਹਿੰਦੀ-ਹਲਦੀ ਸੈਰੇਮਨੀ ਤੋਂ ਲੈ ਕੇ ਵਿਆਹ ਦੀਆਂ ਵੀਡੀਓਜ਼ ਅਤੇ ਤਸਵੀਰਾਂ ਇੰਟਰਨੈੱਟ ’ਤੇ ਖ਼ੂਬ ਵਾਇਰਲ ਹੋਈਆਂ ਸਨ।
ਵਿਆਹ ਤੋਂ ਬਾਅਦ ਰਿਸਪੈਸ਼ਨ ਪਾਰਟੀ ’ਚ ਵੀ ਜੋੜੇ ਦੀ ਲੁੱਕ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ।