ਉਦੈਪੁਰ ’ਚ ਹੋ ਸਕਦੈ ਰਾਘਵ-ਪਰਿਣੀਤੀ ਦਾ ਵਿਆਹ! ਵਿਆਹ ਨੂੰ ਲੈ ਕੇ ਸਾਹਮਣੇ ਆਈ ਇਹ ਖ਼ਬਰ

Saturday, Jun 10, 2023 - 10:47 AM (IST)

ਉਦੈਪੁਰ ’ਚ ਹੋ ਸਕਦੈ ਰਾਘਵ-ਪਰਿਣੀਤੀ ਦਾ ਵਿਆਹ! ਵਿਆਹ ਨੂੰ ਲੈ ਕੇ ਸਾਹਮਣੇ ਆਈ ਇਹ ਖ਼ਬਰ

ਮੁੰਬਈ (ਬਿਊਰੋ)– ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੇ 13 ਮਈ ਨੂੰ ਦਿੱਲੀ ’ਚ ਮੰਗਣੀ ਕਰਵਾਈ ਸੀ ਤੇ ਹੁਣ ਪ੍ਰਸ਼ੰਸਕ ਜੋੜੇ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਇਹ ਦੋਵੇਂ ਲਵ ਬਰਡ ਰਾਜਸਥਾਨ ਪਹੁੰਚ ਗਏ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਨੇ ਆਪਣੇ ਵਿਆਹ ਦੀ ਲੋਕੇਸ਼ਨ ਤੈਅ ਕਰ ਲਈ ਹੈ। ਖ਼ਬਰ ਹੈ ਕਿ ਰਾਘਵ ਤੇ ਪਰਿਣੀਤੀ ਦਾ ਵਿਆਹ ਉਦੈਪੁਰ ’ਚ ਹੋਵੇਗਾ। ਉਮੀਦ ਹੈ ਕਿ ਇਸ ਸਾਲ ਦੇ ਅਖੀਰ ਤੱਕ ਪਰਿਣੀਤੀ ਤੇ ਰਾਘਵ ਵਿਆਹ ਕਰਵਾ ਸਕਦੇ ਹਨ।

PunjabKesari

ਉਦੈਪੁਰ ਦੇ ਓਬਰਾਏ ਉਦੈਵਿਲਾਸ ’ਚ ਹੋ ਸਕਦੈ ਪਰਿਣੀਤੀ-ਰਾਘਵ ਦਾ ਵਿਆਹ
ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਨੇ ਆਪਣੇ ਸ਼ਾਨਦਾਰ ਵਿਆਹ ਲਈ ਰਾਜਸਥਾਨ ਦੇ ਕਈ ਪੈਲੇਸਾਂ ’ਤੇ ਵਿਚਾਰ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਜੋੜਾ ਉਦੈਪੁਰ ਦੇ ਓਬਰਾਏ ਉਦੈਵਿਲਾਸ ’ਚ ਵਿਆਹ ਕਰਵਾ ਸਕਦਾ ਹੈ।

PunjabKesari

ਇਹ ਵਿਆਹ ਕਰੀਬੀ ਲੋਕਾਂ ਵਿਚਕਾਰ ਹੋਵੇਗਾ। ਯਾਨੀ ਕਿ ਫੰਕਸ਼ਨ ਸ਼ਾਨਦਾਰ ਹੋਵੇਗਾ ਪਰ ਇਸ ’ਚ ਸਿਰਫ ਨਜ਼ਦੀਕੀ ਹੀ ਸ਼ਾਮਲ ਹੋਣਗੇ।

PunjabKesari

ਭੈਣ ਪ੍ਰਿਅੰਕਾ ਦਾ ਵੀ ਵਿਆਹ ਰਾਜਸਥਾਨ ’ਚ ਹੋਇਆ ਸੀ
ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਨੇ ਵੀ ਰਾਜਸਥਾਨ ਦੇ ਉਮੇਦ ਭਵਨ ਪੈਲੇਸ ’ਚ ਨਿਕ ਜੋਨਸ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਹਿੰਦੂ ਤੇ ਈਸਾਈ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਪ੍ਰਿਅੰਕਾ ਤੇ ਨਿਕ ਤੋਂ ਇਲਾਵਾ ਬੀ-ਟਾਊਨ ਦੇ ਹੋਰ ਜੋੜਿਆਂ ਜਿਵੇਂ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਨੇ ਵੀ ਰਾਜਸਥਾਨ ’ਚ ਵਿਆਹ ਕਰਵਾਇਆ ਹੈ, ਜੋ ਕਿ ਬਾਲੀਵੁੱਡ ਜੋੜਿਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਦਾ ਜਾ ਰਿਹਾ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News