ਸ਼ਹਿਨਾਜ਼ ਗਿੱਲ ਨਾਲ ਰਿਸ਼ਤੇ ਦੀਆਂ ਖ਼ਬਰਾਂ ’ਤੇ ਰਾਘਵ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ
Tuesday, Apr 18, 2023 - 03:13 PM (IST)
ਮੁੰਬਈ (ਬਿਊਰੋ)– ਡਾਂਸਰ ਤੇ ਅਦਾਕਾਰ ਰਾਘਵ ਜੁਆਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੀ ਪ੍ਰਮੋਸ਼ਨ ’ਚ ਰੁੱਝੇ ਹੋਏ ਹਨ। ਉਹ ਪਹਿਲੀ ਵਾਰ ਸਲਮਾਨ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਫਰਹਾਦ ਸਾਮਜੀ ਵਲੋਂ ਨਿਰਦੇਸ਼ਿਤ ਫ਼ਿਲਮ ’ਚ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਪਲਕ ਤਿਵਾਰੀ, ਜੱਸੀ ਗਿੱਲ, ਸਿਧਾਰਥ ਨਿਗਮ, ਭੂਮਿਕਾ ਚਾਵਲਾ, ਜਗਪਤੀ ਬਾਬੂ ਤੇ ਵੈਂਕਟੇਸ਼ ਦੱਗੂਬਾਤੀ ਵੀ ਹਨ। ਟਰੇਲਰ ਨੂੰ ਹਾਲ ਹੀ ’ਚ ਲਾਂਚ ਕੀਤਾ ਗਿਆ ਸੀ ਤੇ ਇਸ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪ੍ਰਮੋਸ਼ਨ ਵਿਚਕਾਰ ਰਾਘਵ ਨੇ ਹਾਲ ਹੀ ’ਚ ਸ਼ਹਿਨਾਜ਼ ਨੂੰ ਡੇਟ ਕਰਨ ਦੀਆਂ ਅਫਵਾਹਾਂ ’ਤੇ ਪ੍ਰਤੀਕਿਰਿਆ ਦਿੱਤੀ।
ਟਰੇਲਰ ਲਾਂਚ ਈਵੈਂਟ ਦੌਰਾਨ ਸਲਮਾਨ ਨੇ ਸ਼ਹਿਨਾਜ਼ ਗਿੱਲ ਨੂੰ ਮੂਵ ਆਨ ਕਰਨ ਲਈ ਕਿਹਾ, ਜਿਸ ’ਤੇ ਸ਼ਹਿਨਾਜ਼ ਨੇ ਜਵਾਬ ਦਿੱਤਾ, ‘‘ਕਰ ਗਈ ਮੈਂ ਮੂਵ ਆਨ।’’ ਕੁਝ ਹੀ ਸਮੇਂ ’ਚ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਹ ਰਾਘਵ ਨੂੰ ਡੇਟ ਕਰ ਰਹੀ ਸੀ ਤੇ ਸਲਮਾਨ ਨੇ ਉਨ੍ਹਾਂ ਦੇ ਰਿਸ਼ਤੇ ਦਾ ਸੰਕੇਤ ਦਿੱਤਾ ਸੀ। ਹਾਲਾਂਕਿ ਹੁਣ ਰਾਘਵ ਜੁਆਲ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਪਿਆਰ ਲਈ ਸਮਾਂ ਨਹੀਂ ਹੈ। ਉਸ ਨੇ ਕਿਹਾ, ‘‘ਇੰਟਰਨੈੱਟ ’ਤੇ ਚੀਜ਼ਾਂ ਮੇਰੇ ਤੱਕ ਨਹੀਂ ਪਹੁੰਚਦੀਆਂ। ਮੈਨੂੰ ਨਹੀਂ ਪਤਾ ਕਿ ਇਹ ਸੱਚ ਹੈ ਜਾਂ ਝੂਠ, ਮੈਂ ਇਸ ਨੂੰ ਉਦੋਂ ਤੱਕ ਕਬੂਲ ਨਹੀਂ ਕਰਾਂਗਾ ਜਦੋਂ ਤੱਕ ਮੈਂ ਇਸ ਨੂੰ ਨਹੀਂ ਦੇਖਦਾ ਜਾਂ ਸੁਣਦਾ ਹਾਂ।’’
ਇਹ ਖ਼ਬਰ ਵੀ ਪੜ੍ਹੋ : ਕੋਚੇਲਾ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ
ਰਾਘਵ ਨੇ ਸ਼ਹਿਨਾਜ਼ ਨਾਲ ਅਫੇਅਰ ’ਤੇ ਤੋੜੀ ਚੁੱਪੀ
ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਿਰਫ਼ ਉਨ੍ਹਾਂ ਦਾ ਕੰਮ ਬੋਲੇ। ਰਾਘਵ ਨੇ ਸਾਂਝਾ ਕੀਤਾ, ‘‘ਮੈਂ ਫ਼ਿਲਮ ਲਈ ਆਇਆ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਲੋਕ ਮੈਨੂੰ ਇਕ ਅਦਾਕਾਰ, ਇਕ ਡਾਂਸਰ ਤੇ ਇਕ ਹੋਸਟ ਦੇ ਰੂਪ ’ਚ ਦੇਖਣ। ਮੇਰਾ ਕੰਮ ਬੋਲੋ, ਬੱਸ! ਇਹ ਸਾਰੀਆਂ ਹੋਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਅਜਿਹਾ ਕੁਝ ਨਹੀਂ ਹੈ ਤੇ ਅਜਿਹਾ ਨਹੀਂ ਹੋਵੇਗਾ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੈ। ਮੈਂ ਡਬਲ ਸ਼ਿਫਟ ’ਚ ਕੰਮ ਕਰ ਰਿਹਾ ਹਾਂ। ਇਸ ਸਮੇਂ ਮੇਰੀ ਹਾਲਤ ਅਜਿਹੀ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਸਮਾਂ ਨਹੀਂ ਹੈ। ਮੈਂ ਆਪਣੇ ਕੰਮ ਤੇ ਫ਼ਿਲਮ ਬਾਰੇ ਗੱਲ ਕਰਨਾ ਚਾਹਾਂਗਾ, ਬੱਸ।’’
ਸਲਮਾਨ ਨੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੂੰ ਸੁਣਾਇਆ
ਦੂਜੇ ਪਾਸੇ ਸ਼ਹਿਨਾਜ਼ ਨੇ ਅਜੇ ਤੱਕ ਅਫਵਾਹਾਂ ’ਤੇ ਆਪਣੀ ਚੁੱਪੀ ਨਹੀਂ ਤੋੜੀ ਹੈ। ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਆਪਣੀ ਪੇਸ਼ਕਾਰੀ ਦੌਰਾਨ ਸਲਮਾਨ ਨੇ ਸੋਸ਼ਲ ਮੀਡੀਆ ’ਤੇ ‘ਸਿਡਨਾਜ਼’ ਨੂੰ ਟਰੈਂਡ ਕਰ ਰਹੇ ਯੂਜ਼ਰਸ ਨੂੰ ਥੰਬਸ ਡਾਊਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸ਼ਹਿਨਾਜ਼ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਸ ਨੂੰ ਅੱਗੇ ਵਧਣ ਨਹੀਂ ਦਿੰਦਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।