ਰਾਘਵ ਚੱਢਾ ਨੇ ਸਾਂਝੀ ਕੀਤੀ Parineeti Chopra ਦੀ ਪੁਰਾਣੀ ਵੀਡੀਓ

Wednesday, Sep 04, 2024 - 01:55 PM (IST)

ਰਾਘਵ ਚੱਢਾ ਨੇ ਸਾਂਝੀ ਕੀਤੀ Parineeti Chopra ਦੀ ਪੁਰਾਣੀ ਵੀਡੀਓ

ਨਵੀਂ ਦਿੱਲੀ- ਪਰਿਣੀਤੀ ਚੋਪੜਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਉਹ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਆਪਣੇ ਖਾਸ ਅੰਦਾਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪਰਿਣੀਤੀ ਨੇਆਮ ਪਾਰਟੀ ਦੇ ਆਗੂ ਰਾਘਵ ਚੱਢਾ ਨਾਲ ਵਿਆਹ ਕਰਵਾਇਆ ਸੀ। ਇਹ ਜੋੜੀ ਵਿਆਹ ਤੋਂ ਪਹਿਲਾਂ ਦੀ ਹੀ ਸੁਰਖੀਆਂ 'ਚ ਹੈ। ਕਦੇ ਇਹ ਜੋੜੀ ਦੀਆਂ ਛੁੱਟੀਆਂ ਮਨਾਉਂਦਿਆਂ ਦੀਆਂ ਤਸਵੀਰਾਂ ਸਾਂਝੀਆਂ ਹੁੰਦੀਆਂ ਹਨ ਅਤੇ ਕਦੇ ਪਰਿਣੀਤੀ ਦੇ ਗਲੈਮਰਸ ਫੋਟੋਸ਼ੂਟ ਕਾਰਨ ਉਹ ਸੁਰਖੀਆਂ 'ਚ ਰਹਿੰਦੀ ਹੈ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਇਹ ਜੋੜੀ ਇਕ ਵੀਡੀਓ ਨਾਲ ਫਿਰ ਸ਼ੋਸਲ ਮੀਡੀਆ ਉੱਤੇ ਛਾਅ ਗਈ ਹੈ। ਇਸ ਵੀਡੀਓ ਨੂੰ ਖ਼ੁਦ ਰਾਘਵ ਚੱਢਾ ਨੇ ਆਪਣੇ ਇੰਸਟਾਗਰਾਮ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਪਰਿਣੀਤੀ ਦੀ ਕਈ ਸਾਲ ਪੁਰਾਣੀ ਵੀਡੀਓ ਹੈ। ਪਰਿਣੀਤੀ ਚੋਪੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Raghav Chadha (@raghavchadha88)

ਰਾਘਵ ਦੁਆਰਾ ਸਾਂਝੀ ਕੀਤੀ ਵੀਡੀਓ 'ਚ ਪਰਿਣੀਤੀ ਚੋਪੜਾ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਰਾਘਵ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ ਕਿ ਸੁਣ ਕੇ ਰੌਂਗਟੇ ਖੜ੍ਹੇ ਹੋ ਗਏ, ਮੇਰੀ ਪਤਨੀ ਇਕ ਬੱਚੇ ਵਰਗੀ ਲੱਗਦੀ ਹੈ ਪਰ ਉਹ ਇਕ ਪੇਸ਼ੇਵਰ ਗਾਇਕ ਦੀ ਤਰ੍ਹਾਂ ਗਾਉਂਦੀ ਹੈ ਪਾਰੂ, ਤੁਸੀਂ ਹੁਣ ਕਿਉਂ ਨਹੀਂ ਗਾਉਂਦੇ?

ਇਹ ਖ਼ਬਰ ਵੀ ਪੜ੍ਹੋ -TV ਇੰਡਸਟਰੀ 'ਚ ਜਿਨਸੀ ਸ਼ੋਸ਼ਣ 'ਤੇ ਮਸ਼ਹੂਰ ਅਦਾਕਾਰਾ ਨੇ ਦਿੱਤਾ ਬਿਆਨ, ਕਿਹਾ...

ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਪਰਿਣੀਤੀ ਦੀ ਫ਼ਿਲਮ 'ਕਿਲ ਦਿਲ' ਦੇ ਪ੍ਰਮੋਸ਼ਨ ਸਮੇਂ ਸ਼ੂਟ ਹੋਈ ਹੈ। ਇਹ ਫ਼ਿਲਮ ਸਾਲ 2014 'ਚ ਰਿਲੀਜ਼ ਹੋਈ ਸੀ ਅਤੇ ਇਸ ਵੀਡੀਓ 'ਚ ਅਦਾਕਾਰ ਰਣਵੀਰ ਸਿੰਘ ਅਤੇ ਅਲੀ ਜ਼ਫਰ ਵੀ ਪਰਿਣੀਤੀ ਚੋਪੜਾ ਨਾਲ ਬੈਠੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਪਰਿਣੀਤੀ 'ਜ਼ਿੰਦਗੀ ਯੂੰ ਗਲੇ ਆ ਲੱਗੀ ਹੈ' ਗੀਤ ਗਾ ਰਹੀ ਹੈ। ਰਾਘਵ ਚੱਢਾ ਆਪਣੀ ਪਤਨੀ ਦੀ ਮਨਮੋਹਕ ਆਵਾਜ਼ ਦੇ ਕਾਇਲ ਹੋ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News