ਕਈ ਘੰਟਿਆਂ ਤਕ ਹਵਾਈ ਅੱਡੇ ਦੇ ਏਅਰੋਬ੍ਰਿਜ ’ਚ ਕੈਦ ਰਹੀ ਅਦਾਕਾਰਾ ਰਾਧਿਕਾ ਆਪਟੇ, ਲਗਾਏ ਗੰਭੀਰ ਇਲਜ਼ਾਮ

Sunday, Jan 14, 2024 - 03:47 PM (IST)

ਕਈ ਘੰਟਿਆਂ ਤਕ ਹਵਾਈ ਅੱਡੇ ਦੇ ਏਅਰੋਬ੍ਰਿਜ ’ਚ ਕੈਦ ਰਹੀ ਅਦਾਕਾਰਾ ਰਾਧਿਕਾ ਆਪਟੇ, ਲਗਾਏ ਗੰਭੀਰ ਇਲਜ਼ਾਮ

ਮੁੰਬਈ (ਭਾਸ਼ਾ)– ਅਦਾਕਾਰਾ ਰਾਧਿਕਾ ਆਪਟੇ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਦੀ ਫਲਾਈਟ ਲੇਟ ਹੋਣ ’ਤੇ ਉਸ ਨੂੰ ਤੇ ਹੋਰ ਮੁਸਾਫਿਰਾਂ ਨੂੰ ਹਵਾਈ ਅੱਡੇ ਦੇ ਏਅਰੋਬ੍ਰਿਜ ’ਤੇ ਕਈ ਘੰਟਿਆਂ ਲਈ ਕੈਦ ਕਰਕੇ ਰੱਖਿਅਾ ਗਿਆ। ਆਪਟੇ (38) ਨੇ ਕਿਹਾ, ‘‘ਮੈਨੂੰ ਇਹ ਪੋਸਟ ਕਰਨਾ ਪਿਆ ਹੈ। ਅੱਜ ਸਵੇਰੇ 8.30 ਵਜੇ ਮੇਰੀ ਫਲਾਈਟ ਸੀ। ਹੁਣ 10.50 ਹੋ ਗਏ ਹਨ। ਮੈਂ ਅਜੇ ਤੱਕ ਫਲਾਈਟ ’ਚ ਸਵਾਰ ਨਹੀਂ ਹੋਈ ਹਾਂ।’’

ਇਹ ਖ਼ਬਰ ਵੀ ਪੜ੍ਹੋ : ਕਮਾਈ ’ਚ ਭਾਰਤੀ ਫ਼ਿਲਮਾਂ ਯੂਰਪ ਤੋਂ ਅੱਗੇ ਨਿਕਲੀਆਂ, 2023 ’ਚ ਸਾਡੀਆਂ ਫ਼ਿਲਮਾਂ ਨੇ ਕਮਾਏ 12,400 ਕਰੋੜ ਰੁਪਏ

ਉਸ ਨੇ ਇਕ ਵੀਡੀਓ ਪੋਸਟ ਕੀਤੀ, ਜਿਸ ’ਚ ਬੰਦ ਸ਼ੀਸ਼ੇ ਦੇ ਦਰਵਾਜ਼ੇ ਦੇ ਪਿੱਛੇ ਕਈ ਮੁਸਾਫਿਰਾਂ ਨੂੰ ਵੇਖਿਆ ਜਾ ਸਕਦਾ ਹੈ। ਅਦਾਕਾਰਾ ਨੇ ਕਿਹਾ ਕਿ ਮੁਸਾਫਿਰ ਜਿਨ੍ਹਾਂ ’ਚ ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ, ਨੂੰ ਇਕ ਘੰਟੇ ਤੋਂ ਵੱਧ ਸਮੇਂ ਲਈ ਕੈਦ ਕਰ ਦਿੱਤਾ ਗਿਆ ਕਿਉਂਕਿ ਸੁਰੱਖਿਆ ਕਰਮਚਾਰੀਆਂ ਨੇ ਗੇਟ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ।

 
 
 
 
 
 
 
 
 
 
 
 
 
 
 
 

A post shared by Radhika (@radhikaofficial)

ਆਪਟੇ ਨੇ ਕਿਹਾ ਕਿ ਮੈਂ ਕਿਸੇ ਤਰ੍ਹਾਂ ਬਾਹਰ ਇਕ ‘ਬਹੁਤ ਹੀ ਬੇਵਕੂਫ’ ਮਹਿਲਾ ਕਰਮਚਾਰੀ ਨਾਲ ਗੱਲ ਕੀਤੀ, ਜੋ ਕਹਿੰਦੀ ਰਹੀ ‘ਕੋਈ ਸਮੱਸਿਆ ਨਹੀਂ, ਕੋਈ ਦੇਰੀ ਨਹੀਂ ਹੋਈ। ਮੈਨੂੰ ਵੀ ਅੰਦਰ ਬੰਦ ਕਰ ਦਿੱਤਾ ਗਿਆ ਹੈ।’ ਉਸ ਨੇ ਸਾਨੂੰ ਕਿਹਾ ਕਿ ਅਸੀਂ ਘੱਟੋ-ਘੱਟ ਦੁਪਹਿਰ 12 ਵਜੇ ਤੱਕ ਇਥੇ ਰਹਾਂਗੇ। ਉਥੇ ਨਾ ਪਾਣੀ, ਨਾ ਟਾਇਲਟ। ਮਜ਼ੇਦਾਰ ਯਾਤਰਾ ਲਈ ਧੰਨਵਾਦ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News