ਰਾਧਿਕਾ ਆਪਟੇ ਨੇ ਲਈ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ, ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

Saturday, May 22, 2021 - 10:28 AM (IST)

ਰਾਧਿਕਾ ਆਪਟੇ ਨੇ ਲਈ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ, ਤਸਵੀਰ ਸਾਂਝੀ ਕਰ ਦਿੱਤੀ ਜਾਣਕਾਰੀ

ਮੁੰਬਈ: ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖ ਕੇ ਵੈਕਸੀਨੇਸ਼ਨ ਦੀ ਪ੍ਰਤੀਕਿਰਿਆ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਵੈਕਸੀਨ ਲਗਾਉਣ ਲਈ ਅੱਗੇ ਆ ਰਹੇ ਹਨ। ਹੁਣ ਅਦਾਕਾਰਾ ਰਾਧਿਕਾ ਆਪਟੇ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਹੈ। ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਕੇ ਰਾਧਿਕਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

PunjabKesari
ਤਸਵੀਰ ’ਚ ਰਾਧਿਕਾ ਕੈਜੁਅਲ ਆਊਟਫਿੱਟ ’ਚ ਨਜ਼ਰ ਆ ਰਹੀ ਹੈ ਇਸ ਦੇ ਨਾਲ ਅਦਾਕਾਰਾ ਨੇ ਨੀਲੇ ਰੰਗ ਦਾ ਮਾਸਕ ਲਗਾਇਆ ਹੋਇਆ ਹੈ। ਰਾਧਿਕਾ ਇਕ ਹੱੱਥ ਨਾਲ ਤਾਕਤਵਰ ਰਹਿਣ ਦਾ ਪੋਜ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ‘ਜੈਬਡ#ਵੈਕਸੀਨੇਸ਼ਨ’ ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਰਾਧਿਕਾ ਤੋਂ ਇਲਾਵਾ ਅਮਿਤਾਭ ਬੱਚਨ, ਸਲਮਾਨ ਖ਼ਾਨ, ਸੰਜੇ ਦੱਤ, ਹੇਮਾ ਮਾਲਿਨੀ, ਜਤਿੰਦਰ, ਜਾਨੀ ਲੀਵਰ, ਨੀਨਾ ਗੁਪਤਾ, ਸੋਨਾਕਸ਼ੀ ਸਿਨਹਾ, ਕਰਨ ਟੈਕਰ, ਰਿਤੇਸ਼ ਦੇਸ਼ਮੁੱਖ ਅਤੇ ਜੇਨੇਲੀਆ ਡਿਸੂਜ਼ਾ ਸਮੇਤ ਕਈ ਹੋਰ ਸਿਤਾਰਿਆਂ ਨੇ ਵੀ ਵੈਕਸੀਨ ਲਗਵਾ ਲਈ ਹੈ। 


author

Aarti dhillon

Content Editor

Related News