ਪ੍ਰਭਾਸ ਦੀ ‘ਰਾਧੇ ਸ਼ਿਆਮ’ ਦਾ ਜ਼ਬਰਦਸਤ ਟੀਜ਼ਰ ਰਿਲੀਜ਼ (ਵੀਡੀਓ)

Sunday, Oct 24, 2021 - 02:23 PM (IST)

ਪ੍ਰਭਾਸ ਦੀ ‘ਰਾਧੇ ਸ਼ਿਆਮ’ ਦਾ ਜ਼ਬਰਦਸਤ ਟੀਜ਼ਰ ਰਿਲੀਜ਼ (ਵੀਡੀਓ)

ਮੁੰਬਈ (ਬਿਊਰੋ)– ਸਾਊਥ ਸਟਾਰ ਪ੍ਰਭਾਸ ਨੇ ਆਪਣੇ ਜਨਮਦਿਨ ’ਤੇ ਆਪਣੀ ਫ਼ਿਲਮ ‘ਰਾਧੇ ਸ਼ਿਆਮ’ ਦਾ ਟੀਜ਼ਰ ਸਾਂਝਾ ਕੀਤਾ ਹੈ। ਟੀਜ਼ਰ ’ਚ ਪ੍ਰਭਾਸ ਨੇ ਸਾਨੂੰ ਇਕ ਪਹੇਲੀ ’ਚ ਦੱਸਿਆ ਕਿ ਉਸ ਦਾ ਚਰਿੱਤਰ ਕੌਣ ਤੇ ਕੀ ਹੈ ਤੇ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪ੍ਰਭਾਸ ਇਕ ਜੋਤਸ਼ੀ ਦੀ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਕਿਸੇ ਵੀ ਅਦਾਕਾਰ ਲਈ ਪਹਿਲੀ ਵਾਰ ਹੈ।

ਇਹ ਖ਼ਬਰ ਵੀ ਪੜ੍ਹੋ : ਕੱਲ ਨੂੰ ਰਿਲੀਜ਼ ਹੋਵੇਗਾ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਗੀਤ ‘ਪਿੰਡ ਪਿੰਡ’

ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰਭਾਸ ਦੀ ਭੂਮਿਕਾ ਬਹੁਤ ਹੀ ਅਨੋਖੀ ਹੈ। ਦਿਮਾਗ ’ਤੇ ਬਹੁਤ ਜ਼ੋਰ ਦੇਣ ’ਤੇ ਵੀ ਕੋਈ ਅਦਾਕਾਰ ਯਾਦ ਨਹੀਂ ਆਉਂਦਾ, ਜਿਸ ਨੇ ਇੰਨੀ ਦਿਲਚਸਪ ਤੇ ਅਨੋਖੀ ਭੂਮਿਕਾ ਨਿਭਾਈ ਸੀ।

ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਯਕੀਨੀ ਰੂਪ ਨਾਲ ਇਹ ਇਕ ਤੋਹਫ਼ਾ ਹੈ। ਕੁਝ ਦਿਨਾਂ ਪਹਿਲਾਂ ਪ੍ਰਭਾਸ ਦੇ ਇਕ ਵਿਸ਼ੇਸ਼ ਪੋਸਟਰ ਤੇ ਉਸ ਤੋਂ ਪਹਿਲਾਂ ਉਨ੍ਹਾਂ ਦੀ ਸਾਥੀ ਕਲਾਕਾਰ ਪੂਜਾ ਹੇਗੜੇ ਦੇ ਜਨਮਦਿਨ ’ਤੇ ਇਕ ਵਿਸ਼ੇਸ਼ ਪੋਸਟਰ ਜਾਰੀ ਕੀਤਾ ਸੀ।

ਇਸ ਜੋਡ਼ੀ ਨੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਦਿੱਤਾ ਹੈ ਤੇ ਉਹ ਉਨ੍ਹਾਂ ਨੂੰ ਆਨਸਕਰੀਨ ਜੋਡ਼ੀ ਬਣਾਉਣ ਤੇ ਜਾਦੂ ਪੈਦਾ ਕਰਨ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੇ।

ਨੋਟ– ਇਹ ਟੀਜ਼ਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News