ਸੂਰਜ ਪੰਚੋਲੀ ਨੂੰ ਬਰੀ ਕੀਤੇ ਜਾਣ ਦੇ ਹੁਕਮ ਵਿਰੁੱਧ ਅਪੀਲ ਕਰ ਸਕਦੀ ਹੈ ਰਾਬੀਆ ਖਾਨ

Saturday, Apr 29, 2023 - 01:47 PM (IST)

ਸੂਰਜ ਪੰਚੋਲੀ ਨੂੰ ਬਰੀ ਕੀਤੇ ਜਾਣ ਦੇ ਹੁਕਮ ਵਿਰੁੱਧ ਅਪੀਲ ਕਰ ਸਕਦੀ ਹੈ ਰਾਬੀਆ ਖਾਨ

ਮੁੰਬਈ (ਬਿਊਰੋ) - ਮੁੰਬਈ ’ਚ ਸੀ. ਬੀ. ਆਈ. ਦੀ ਇੱਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਅਭਿਨੇਤਰੀ ਜ਼ਿਆ ਖਾਨ ਦੇ ਖੁਦਕੁਸ਼ੀ ਮਾਮਲੇ ਵਿੱਚ ਸੂਰਜ ਪੰਚੋਲੀ ਨੂੰ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ। ਜ਼ਿਆ 3 ਜੂਨ 2013 ਨੂੰ ਆਪਣੇ ਘਰ ’ਚ ਮ੍ਰਿਤਕ ਮਿਲੀ ਸੀ। ਅਭਿਨੇਤਾ ਸੂਰਜ ਪੰਚੋਲੀ ਨੂੰ ਇਸ ਮਾਮਲੇ ’ਚ ਜੂਨ 2013 ’ਚ ਗ੍ਰਿਫਤਾਰ ਕੀਤਾ ਗਿਆ ਸੀ । ਅਗਲੇ ਮਹੀਨੇ ਉਸ ਨੂੰ ਜ਼ਮਾਨਤ ਮਿਲ ਗਈ ਸੀ। ਪੰਚੋਲੀ (32) ’ਤੇ ਆਈ. ਪੀ. ਸੀ. ਦੀ ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਆ ਖਾਨ ਦੀ ਮਾਂ ਰਾਬੀਆ ਖਾਨ ਨੇ ਇਸਤਗਾਸਾ ਪੱਖ ਦੀ ਖੁਦਕੁਸ਼ੀ ਦੀ ਦਲੀਲ ਦਾ ਵਿਰੋਧ ਕਰਦੇ ਹੋਏ ਦਾਅਵਾ ਕੀਤਾ ਕਿ ਉਸ ਦੀ ਧੀ ਦੀ ਹੱਤਿਆ ਕੀਤੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਯੁਵਰਾਜ ਹੰਸ ਦੂਜੀ ਵਾਰ ਬਣਨਗੇ ਪਿਤਾ, ਪਤਨੀ ਮਾਨਸੀ ਸ਼ਰਮਾ ਨੇ ਫਲਾਂਟ ਕੀਤਾ 'ਬੇਬੀ ਬੰਪ'

ਅਦਾਲਤ ਦੇ ਫੈਸਲੇ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਫੈਸਲਾ ਹੈਰਾਨੀਜਨਕ ਨਹੀਂ ਹੈ। ਆਪਣੀ ਬੇਟੀ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਵਿਸ਼ੇਸ਼ ਅਦਾਲਤ ਦੇ ਜੱਜ ਏ. ਐੱਸ. ਸਈਦ ਨੇ ਸ਼ੁੱਕਰਵਾਰ ਕਿਹਾ ਕਿ ਅਦਾਲਤ ਸਬੂਤਾਂ ਦੀ ਘਾਟ ਕਾਰਨ ਪੰਚੋਲੀ ਨੂੰ ਦੋਸ਼ੀ ਨਹੀਂ ਠਹਿਰਾ ਸਕੀ। ਸੂਰਜ ਪੰਚੋਲੀ ਅਭਿਨੇਤਾ ਆਦਿਤਿਆ ਪੰਚੋਲੀ ਅਤੇ ਅਭਿਨੇਤਰੀ ਜ਼ਰੀਨਾ ਵਹਾਬ ਦਾ ਪੁੱਤਰ ਹੈ।

ਇਹ ਖ਼ਬਰ ਵੀ ਪੜ੍ਹੋ : ਕਿਮ ਵਾਂਗ ਖ਼ੂਬਸੂਰਤ ਦਿਸਣ ਲਈ ਮਾਡਲ ਕ੍ਰਿਸਟੀਨਾ ਐਸ਼ਟਨ ਨੇ ਖਰਚੇ 11.12 ਕਰੋੜ, ਮਿਲੀ ਦਰਦਨਾਕ ਮੌਤ

ਸੁਣਵਾਈ ਦੌਰਾਨ ਸੂਰਜ ਪੰਚੋਲੀ ਆਪਣੀ ਮਾਂ ਨਾਲ ਅਦਾਲਤ ’ਚ ਮੌਜੂਦ ਸੀ। ਮਾਨਯੋਗ ਜੱਜ ਨੇ ਸੂਰਜ ਨੂੰ ਅਦਾਲਤ ਵਿਚ ਬੁਲਾਇਆ ਅਤੇ ਉਸ ਦਾ ਨਾਂ ਪੁੱਛਿਆ। ਇਸ ’ਤੇ ਅਭਿਨੇਤਾ ਨੇ ਸੂਰਜ ਕਿਹਾ। ਜੱਜ ਨੇ ਉਸ ਨੂੰ ਆਪਣਾ ਪੂਰਾ ਨਾਂ ਦੱਸਣ ਲਈ ਕਿਹਾ। ਇਸ ’ਤੇ ਅਭਿਨੇਤਾ ਨੇ ਕਿਹਾ, ‘ਸੂਰਜ ਆਦਿਤਿਆ ਪੰਚੋਲੀ।’ ਜੱਜ ਨੇ ਫਿਰ ਕਿਹਾ, ‘ਇਹ ਅਦਾਲਤ ਸਬੂਤਾਂ ਦੀ ਘਾਟ ਕਾਰਨ ਤੁਹਾਨੂੰ ਦੋਸ਼ੀ ਨਹੀਂ ਮੰਨਦੀ... ਬਰੀ ਕਰ ਦਿੱਤਾ ਗਿਆ ਹੈ।’ਇਸ ਤੋਂ ਬਾਅਦ ਸੂਰਜ ਸਿਰ ਝੁਕਾ ਕੇ ਅਦਾਲਤ ’ਚੋ ਬਾਹਰ ਆਇਆ। ਜੱਜ ਨੇ ਰਾਬੀਆ ਖਾਨ ਨੂੰ ਕਿਹਾ ਕਿ ਉਹ ਸੂਰਜ ਨੂੰ ਬਰੀ ਕੀਤੇ ਜਾਣ ਦੇ ਹੁਕਮ ਵਿਰੁੱਧ ਅਪੀਲ ਕਰ ਸਕਦੀ ਹੈ।


author

sunita

Content Editor

Related News