ਰਾਸ਼ੀ ਖੰਨਾ ਨੇ ਸਪੈਸ਼ਲ ਬੱਚਿਆਂ ਨਾਲ ਮਨਾਇਆ ਕ੍ਰਿਸਮਸ
Monday, Dec 26, 2022 - 11:14 AM (IST)
ਮੁੰਬਈ (ਬਿਊਰੋ)– ਇਹ ਕੋਈ ਭੇਤ ਨਹੀਂ ਹੈ ਕਿ ਬਹੁ-ਪ੍ਰਤਿਭਾਸ਼ਾਲੀ ਪੈਨ ਇੰਡੀਆ ਸਟਾਰ ਰਾਸ਼ੀ ਖੰਨਾ ਨਾ ਸਿਰਫ਼ ਇਕ ਕਮਾਲ ਦੀ ਅਦਾਕਾਰਾ ਹੈ, ਸਗੋਂ ਇਕ ਉਦਾਰ ਪਰਉਪਕਾਰੀ ਵੀ ਹੈ, ਜੋ ਆਪਣੀ ਪਹਿਲਕਦਮੀ #BeTheMiracle ਦੇ ਤਹਿਤ ਸਮਾਜ ਦੀ ਭਲਾਈ ਲਈ ਨਿਯਮਿਤ ਤੌਰ ’ਤੇ ਯੋਗਦਾਨ ਪਾਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ : 4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ
ਪਹਿਲਾਂ ਇਹ ਜਾਣਿਆ ਜਾਂਦਾ ਸੀ ਕਿ ਰਾਸ਼ੀ ਆਪਣੇ ਜਨਮਦਿਨ ’ਤੇ ਦਾਨ ਕਰਨ ਦੀ ਰਵਾਇਤ ਦਾ ਪਾਲਣ ਕਰਦੀ ਹੈ, ਇਹ ਜ਼ਿਆਦਾ ਨਹੀਂ ਪਤਾ ਹੈ ਕਿ ਅਦਾਕਾਰਾ ਮਾਨਸਿਕ ਤੇ ਸਰੀਰਕ ਚੁਣੌਤੀਆਂ ਵਾਲੇ ਬੱਚਿਆਂ ਲਈ ਇਕ ਭਲਾਈ ਸੰਸਥਾ ਨਾਲ ਕਈ ਸਾਲਾਂ ਤੋਂ ਹਰ ਸਾਲ ਕ੍ਰਿਸਮਸ ਦੇ ਜਸ਼ਨਾਂ ਦਾ ਆਯੋਜਨ ਕਰਦੀ ਆ ਰਹੀ ਹੈ।
ਆਪਣੀ ਪਹਿਲਕਦਮੀ ਦੇ ਹਿੱਸੇ ਵਜੋਂ ਕ੍ਰਿਸਮਸ ਦਾ ਜਸ਼ਨ ਮਨਾਉਂਦਿਆਂ ਰਾਸ਼ੀ ਖੰਨਾ ਨੇ ਮਾਨਸਿਕ/ਸਰੀਰਕ ਚੁਣੌਤੀਆਂ ਵਾਲੇ ਵਿਸ਼ੇਸ਼ ਬੱਚਿਆਂ ਲਈ ਸਕੂਲ/ਘਰ ਲਈ ਇਕ ਭਲਾਈ ਸੰਸਥਾ ‘ਸਵੈਮ-ਕ੍ਰਿਸ਼ੀ’ ਦਾ ਦੌਰਾ ਕੀਤਾ ਤੇ ਉਥੇ ਲੋਕਾਂ ਨਾਲ ਸਮਾਂ ਬਿਤਾਇਆ।
ਜਨਮ ਸਮੇਂ ਵਿਸ਼ੇਸ਼ ਹਾਲਾਤ ਕਾਰਨ ਛੱਡੇ ਗਏ ਬੱਚੇ ਤੇ ਆਪਣੇ ਬੱਚਿਆਂ ਦੁਆਰਾ ਛੱਡੇ ਬਜ਼ੁਰਗ ਨਾਗਰਿਕਾਂ ਨਾਲ ਗੱਲਬਾਤ ਕਰਦਿਆਂ ਰਾਸ਼ੀ ਨੇ ਸੰਸਥਾ ਦੇ ਸਟਾਫ਼ ਦੇ ਸਹਿਯੋਗ ਨਾਲ ਲਗਭਗ 75 ਵਿਅਕਤੀਆਂ, ਜਿਨ੍ਹਾਂ ’ਚ ਮੁੱਖ ਤੌਰ ’ਤੇ 15 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਲੜਕੀਆਂ ਹਨ, ’ਚ ਉਮੀਦ ਤੇ ਖ਼ੁਸ਼ੀਆਂ ਦੀਆਂ ਕਿਰਨਾਂ ਫੈਲਾਈਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।