ਮਰਹੂਮ ਰਾਜ ਕੁਮਾਰ ਨੇ ਸਲਮਾਨ ਨੂੰ ਦਿੱਤਾ ਸੀ ਇਹ ''ਗੁਰਮੰਤਰ'', ਅੱਜ ਵੀ ਖ਼ਾਨ ਕਰਦੈ ਫਾਲੋ

2021-10-13T16:43:17.753

ਮੁੰਬਈ (ਬਿਊਰੋ) - ਬਾਲੀਵੁੱਡ ਇੰਡਸਟਰੀ ਵਿਚ ਰਾਜ ਕੁਮਾਰ ਦੀ ਬਦਜ਼ੁਬਾਨੀ ਦੇ ਤਾਂ ਤੁਸੀਂ ਬਹੁਤ ਕਿੱਸੇ ਸੁਣੇ ਹੋਣਗੇ ਪਰ ਸਲਮਾਨ ਖ਼ਾਨ ਨਾਲ ਜੁੜਿਆ ਇੱਕ ਕਿੱਸਾ ਦਿਲ ਨੂੰ ਛੂਹ ਲੈਣ ਵਾਲਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਰਾਜ ਕੁਮਾਰ ਨੇ ਸਲਮਾਨ ਖ਼ਾਨ ਨੂੰ ਪਹਿਲੀ ਮੁਲਾਕਾਤ ਵਿਚ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ ਸਨ ਪਰ ਇਸ ਦੇ ਉਲਟ ਰਾਜ ਕੁਮਾਰ ਨਾਲ ਸਲਮਾਨ ਦੀ ਆਖਰੀ ਮੁਲਾਕਾਤ ਹਰ ਇੱਕ ਨੂੰ ਬਹੁਤ ਭਾਵੁਕ ਕਰ ਜਾਂਦੀ ਹੈ।  ਦਰਅਸਲ ਸਲਮਾਨ ਖ਼ਾਨ ਨੂੰ ਜਦੋਂ ਪਤਾ ਲੱਗਿਆ ਕਿ ਰਾਜ ਕੁਮਾਰ ਬਹੁਤ ਬਿਮਾਰ ਹਨ, ਉਨ੍ਹਾਂ ਨੂੰ ਕੈਂਸਰ ਹੈ, ਹਾਲਤ ਬਹੁਤ ਨਾਜੁਕ ਹੈ, ਤਾਂ ਉਨ੍ਹਾਂ ਤੋਂ ਰਹਿ ਨਹੀਂ ਹੋਇਆ ਅਤੇ ਉਹ ਤੁਰੰਤ ਰਾਜ ਕੁਮਾਰ ਨੂੰ ਰਾਤ ਦੇ ਸਮੇਂ ਮਿਲਣ ਗਏ।

PunjabKesari

ਰਾਜ ਕੁਮਾਰ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਮਰਨ ਦੀ ਖ਼ਬਰ ਇੰਡਸਟਰੀ ਵਿਚ ਪਹਿਲਾਂ ਨਹੀਂ ਫੈਲਣੀ ਚਾਹੀਦੀ। ਇਸ ਲਈ ਉਨ੍ਹਾਂ ਦੇ ਪਰਿਵਾਰ ਨੇ ਸਲਮਾਨ ਖ਼ਾਨ ਨੂੰ ਰਾਜ ਕੁਮਾਰ ਮਿਲਣ ਤੋਂ ਮਨਾ ਕਰ ਦਿੱਤਾ ਪਰ ਸਲਮਾਨ ਦੇ ਜਿਦ ਕਰਨ ਅਤੇ ਇਮੋਸ਼ਨਲ ਹੋਣ ਕਰਕੇ ਰਾਜ ਕੁਮਾਰ ਦਾ ਪਰਿਵਾਰ ਪਿੰਘਲ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸਲਮਾਨ ਖ਼ਾਨ ਨੂੰ ਰਾਜ ਕੁਮਾਰ ਨਾਲ ਮਿਲਣ ਦੀ ਇਜਾਜ਼ਤ ਦੇ ਦਿੱਤੀ। ਰਾਜ ਕੁਮਾਰ ਇੱਕ ਕਮਰੇ ਵਿਚ ਇੱਕਲੇ ਲੇਟੇ ਹੋਏ ਸਨ, ਉਹ ਬਹੁਤ ਕਮਜੋਰ ਸਨ। ਸਲਮਾਨ ਖ਼ਾਨ ਨੇ ਦੱਸਿਆ ਕਿ ਰਾਜ ਇੰਨੇਂ ਕਮਜ਼ੋਰ ਸਨ ਕਿ ਉਨ੍ਹਾਂ ਦੀ ਆਵਾਜ਼ ਤੱਕ ਨਹੀਂ ਸੀ ਨਿਕਲਦੀ।

PunjabKesari

ਸਲਮਾਨ ਖ਼ਾਨ ਆਪਣਾ ਕੰਨ ਰਾਜ ਕੁਮਾਰ ਦੇ ਮੂੰਹ ਕੋਲ ਲੈ ਕੇ ਗਏ। ਇਸ ਦੌਰਾਨ ਰਾਜ ਕੁਮਾਰ ਨੇ ਜੋ ਕਿਹਾ ਉਹ ਸਲਮਾਨ ਨੇ ਆਪਣੇ ਪੱਲੇ ਬੰਨ੍ਹ ਲਿਆ। ਰਾਜ ਕੁਮਾਰ ਨੇ ਮਰਨ ਤੋਂ 13 ਦਿਨ ਪਹਿਲਾਂ ਸਲਮਾਨ ਨੂੰ ਕਿਹਾ ਸੀ, ''ਮੈਨੂੰ ਕਈ ਲੋਕਾਂ ਨੇ ਕਿਹਾ ਕਿ ਨਵਾਂ ਮੁੰਡਾ ਬਹੁਤ ਵਧੀਆ ਕੰਮ ਕਰ ਰਿਹਾ। ਕਦੇ ਵੀ ਪੈਸੇ ਵਾਸਤੇ ਕਿਸੇ ਫ਼ਿਲਮ ਨੂੰ ਸਾਈਨ ਨਾ ਕਰੀਂ। ਲੋਕਾਂ ਨੇ ਮੈਨੂੰ ਕਿਹਾ ਕਿ ਮੁੰਡਾ ਲੋਕਾਂ ਦੀ ਮਦਦ ਵੀ ਕਰਦਾ ਹੈ। ਕਦੇ ਵੀ ਕਿਸੇ ਨੂੰ ਇਹ ਅਹਿਸਾਸ ਨਾ ਕਰਵਾਈ ਕਿ ਤੂੰ ਉਨ੍ਹਾਂ ਦੀ ਮਦਦ ਕੀਤੀ ਹੈ। ਮਦਦ ਦਾ ਇਨਾਮ ਮਿਲਣ ਨਾਲ ਉਸ ਦਾ ਮਹੱਤਵ ਘੱਟ ਜਾਂਦਾ ਹੈ। ਫਿਰ ਉਹ ਇੱਕ ਸੌਦਾ ਬਣ ਜਾਂਦਾ ਹੈ।'' ਸਲਮਾਨ ਖ਼ਾਨ ਰਾਜ ਕੁਮਾਰ ਦੀਆਂ ਇਨ੍ਹਾਂ ਗੱਲਾਂ ਨੂੰ ਅੱਜ ਵੀ ਫਾਲੋ ਕਰਦੇ ਹਨ।

PunjabKesari

ਨੋਟ - ਸਲਮਾਨ ਖ਼ਾਨ ਤੇ ਰਾਜ ਕੁਮਾਰ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News