ਆਰ. ਨੇਤ ਨੇ ਕੀਤਾ ਆਪਣੀ ਐਲਬਮ ਦਾ ਐਲਾਨ, ਨਾਂ ਰੱਖਿਆ ‘ਮਜ਼ਾਕ ਥੋਡ਼ੀ ਐ’
Thursday, Jul 22, 2021 - 01:14 PM (IST)
ਜਲੰਧਰ (ਬਿਊਰੋ)- ਪੰਜਾਬੀ ਗੀਤਕਾਰ ਤੇ ਗਾਇਕ ਆਰ. ਨੇਤ ਨੇ ਆਪਣੇ ਚਾਹੁਣ ਵਾਲਿਆਂ ਲਈ ਵੱਡਾ ਐਲਾਨ ਕੀਤਾ ਹੈ। ਇਹ ਖ਼ਬਰ ਆਰ. ਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ।
ਦਰਅਸਲ ਆਰ. ਨੇਤ ਜਲਦ ਹੀ ਆਪਣੇ ਪ੍ਰਸ਼ੰਸਕਾਂ ਲਈ ਇਕ ਪੂਰੀ ਐਲਬਮ ਲਿਆਉਣ ਜਾ ਰਹੇ ਹਨ, ਜਿਸ ਦਾ ਟਾਈਟਲ ਹੈ 'ਮਜ਼ਾਕ ਥੋੜੀ ਐ’। ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਗ੍ਰਿਫ਼ਤਾਰੀ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਰਹੇ ਨੇ ਰਾਜ ਕੁੰਦਰਾ ਦੇ ਇਹ ਪੁਰਾਣੇ ਟਵੀਟਸ, ਤੁਸੀਂ ਵੀ ਪੜ੍ਹੋ
ਆਰ. ਨੇਤ ਨੇ ਪੋਸਟਰ ‘ਚ ਜ਼ਿਕਰ ਕੀਤਾ ਹੈ ਕਿ ਇੰਟਰੋ ਵੀਡੀਓ 24 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ। ਆਰ. ਨੇਤ ਤੋਂ ਇਲਾਵਾ ਇਸ ਐਲਬਮ ‘ਚ ਗਾਇਕਾ ਗੁਰਲੇਜ ਅਖਤਰ ਵੀ ਦਿਖਾਈ ਦੇਵੇਗੀ। ਉਸ ਨੇ ਕੈਪਸ਼ਨ 'ਚ ਲਿਖਿਆ ਸੀ ਕਿ ਗੋਲਡ ਮੀਡੀਆ ਐਂਟਰਟੇਨਮੈਂਟ, ਟਰੂ ਮੇਕਰਜ਼ ਤੇ ਮਿਕਸ ਸਿੰਘ ਤੇ ਜੀਓਨਾ ਐਂਡ ਜੋਗੀ ਫਿਲਮਜ਼ 'ਮਜ਼ਾਕ ਥੋੜੀ ਐ’ ਐਲਬਮ 'ਤੇ ਕੰਮ ਕਰਨਗੇ।
ਆਰ. ਨੇਤ ਦੇ ਹਰ ਗਾਣੇ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਹੈ ਤੇ ਉਸ ਦੀ ਆਖਰੀ ਰਿਲੀਜ਼ ਗਾਣੇ ‘ਬਾਪੂ ਬੰਬ ਹੈ' ਨੇ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਚੰਗੀ ਛਾਪ ਛੱਡੀ ਸੀ। ਹੁਣ ਉਸ ਦੇ ਪ੍ਰਸ਼ੰਸਕ ਬੇਸਬਰੀ ਨਾਲ ਆਉਣ ਵਾਲੀ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ ਤੇ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦਾ। ਉਹ ਉਨ੍ਹਾਂ ਲਈ ਹਮੇਸ਼ਾ ਕੁਝ ਨਵਾਂ ਤੇ ਦਿਲਚਸਪ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।
ਨੋਟ- ਤੁਹਾਨੂੰ ਆਰ. ਨੇਤ ਦੀ ਐਲਬਮ ਦੀ ਕਿੰਨੀ ਕੁ ਉਡੀਕ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।