ਆਰ ਮਾਧਵਨ ਦੀ ਫ਼ਿਲਮ ''ਰਾਕੇਟ੍ਰੀ- ਦਿ ਨਾਂਬੀ ਇਫੈਕਟ'' ਨੂੰ ਵੀ ਆਸਕਰ 2023 ਲਈ ਕੀਤਾ ਗਿਆ ਸ਼ਾਰਟਲਿਸਟ
Wednesday, Jan 11, 2023 - 03:25 PM (IST)
ਮੁੰਬਈ (ਬਿਊਰੋ) : ਹਰ ਕਿਸੇ ਦੀ ਨਜ਼ਰ ਆਉਣ ਵਾਲੇ ਆਸਕਰ ਐਵਾਰਡ ਸਮਾਰੋਹ 'ਤੇ ਹੈ ਕਿਉਂਕਿ ਇਸ ਵਾਰ ਆਸਕਰ 'ਚ ਭਾਰਤੀ ਸਿਨੇਮਾ ਦੀ ਸ਼ਾਨ ਬੋਲਦੀ ਨਜ਼ਰ ਆ ਸਕਦੀ ਹੈ। ਖ਼ਬਰਾਂ ਹਨ ਕਿ ਸੁਪਰਸਟਾਰ ਆਰ ਮਾਧਵਨ ਦੀ ਸੁਪਰਹਿੱਟ ਫ਼ਿਲਮ 'ਰਾਕੇਟ੍ਰੀ- ਦਿ ਨਾਂਬੀ ਇਫੈਕਟ' ਨੂੰ ਵੀ ਆਸਕਰ 2023 ਲਈ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਖ਼ੁਦ ਆਰ ਮਾਧਵਨ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਅਜਿਹੇ 'ਚ 'ਰਾਕੇਟਰੀ' ਫ਼ਿਲਮ ਅਤੇ ਆਰ ਮਾਧਵਨ ਲਈ ਇਸ ਨੂੰ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਯਾਨੀਕਿ ਮੰਗਲਵਾਰ ਨੂੰ ਭਾਰਤੀ ਸਿਨੇਮਾ ਦੀਆਂ ਕਈ ਫ਼ਿਲਮਾਂ ਨੂੰ ਆਸਕਰ 2023 ਲਈ ਸ਼ਾਰਟਲਿਸਟ ਕੀਤਾ ਗਿਆ ਸੀ, ਜਿਸ 'ਚ ਆਲੀਆ ਭੱਟ ਦੀ 'ਗੰਗੂਬਾਈ ਕਾਠੀਆਵਾੜੀ', ਨਿਰਦੇਸ਼ਕ ਵਿਵੇਕ ਅਗਨੀਹੋਤਰੀ ਦੀ 'ਦਿ ਕਸ਼ਮੀਰ ਫਾਈਲਜ਼' ਅਤੇ ਸਾਊਥ ਸਿਨੇਮਾ ਦੇ ਸੁਪਰਸਟਾਰ ਰਿਸ਼ਬ ਸ਼ੈੱਟੀ ਦੀ ਕਾਂਤਾਰਾ' ਆਸਕਰ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਅਜਿਹੇ 'ਚ ਸੁਪਰਸਟਾਰ ਆਰ ਮਾਧਵਨ ਦੀ ਪਿਛਲੇ ਸਾਲ ਦੀ ਸ਼ਾਨਦਾਰ ਫ਼ਿਲਮ 'ਰਾਕੇਟ੍ਰੀ- ਦਿ ਨਾਂਬੀ ਇਫੈਕਟ' ਦਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਹੋ ਗਿਆ ਹੈ, ਜੋ ਆਸਕਰ 2023 'ਚ ਭਾਰਤੀ ਫ਼ਿਲਮਾਂ ਦੀ ਦੌੜ 'ਚ ਸ਼ਾਮਲ ਹੋਵੇਗੀ। ਆਰ ਮਾਧਵਨ ਨੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਆਪਣੀ ਫ਼ਿਲਮ ਦੀ ਆਸਕਰ ਸ਼ਾਰਟਲਿਸਟਿੰਗ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਆਰ ਮਾਧਵਨ ਨੇ ਕੈਪਸ਼ਨ 'ਚ ਲਿਖਿਆ ਹੈ ਕਿ- ਭਗਵਾਨ ਦੀ ਕਿਰਪਾ ਅਤੇ ਫਿੰਗਰ ਕ੍ਰਾਸਡ।
ਦੱਸਣਯੋਗ ਹੈ ਕਿ ਸਿਨੇਮਾਘਰਾਂ ਅਤੇ ਬਾਕਸ ਆਫਿਸ 'ਤੇ ਧਮਾਲ ਮਚਾਉਣ ਤੋਂ ਬਾਅਦ ਹੁਣ ਆਰ ਮਾਧਵਨ ਦੀ 'ਰਾਕੇਟਰੀ' ਨੇ ਜ਼ਬਰਦਸਤ ਸਫ਼ਲਤਾ ਹਾਸਲ ਕੀਤੀ ਹੈ। ਭਾਰਤੀ ਵਿਗਿਆਨੀ ਨੰਬੀ ਨਾਰਾਇਣ ਦੀ ਬਾਇਓਪਿਕ 'ਰਾਕੇਟਰੀ ਦਿ ਨੰਬੀ ਇਫੈਕਟ' ਨੂੰ ਸਾਰਿਆਂ ਨੇ ਬਹੁਤ ਪਸੰਦ ਕੀਤਾ। ਅਜਿਹੇ 'ਚ ਹੁਣ ਦੇਖਣਾ ਹੋਵੇਗਾ ਕਿ 24 ਜਨਵਰੀ ਤੋਂ ਬਾਅਦ ਫ਼ਿਲਮ ਦਾ ਆਸਕਰ ਦਾ ਸਫ਼ਰ ਅੱਗੇ ਵਧਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ 'ਆਰ. ਆਰ. ਆਰ' ਅਤੇ 'ਚੈਲੋ ਸ਼ੋਅ' ਫ਼ਿਲਮਾਂ ਆਸਕਰ ਲਈ ਭਾਰਤ ਦੀਆਂ ਐਂਟਰੀ ਫ਼ਿਲਮਾਂ 'ਚ ਸ਼ਾਮਲ ਹੋ ਚੁੱਕੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।