ਆਰ. ਮਾਧਵਨ ਨੇ ਬੈਂਗਲੁਰੂ ਏਅਰਪੋਰਟ ਦੀ ਕੀਤੀ ਤਾਰੀਫ਼, ਪੀ. ਐੱਮ. ਮੋਦੀ ਨੇ ਦਿੱਤੀ ਇਹ ਪ੍ਰਤੀਕਿਿਰਆ
Sunday, Sep 17, 2023 - 04:14 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਆਰ. ਮਾਧਵਨ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ ਤੇ ਪ੍ਰਸ਼ੰਸਕਾਂ ਨਾਲ ਖੁੱਲ੍ਹ ਕੇ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਹਾਲ ਹੀ ’ਚ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਬੈਂਗਲੁਰੂ ’ਚ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇ. ਆਈ. ਏ.) ਦੇ ਨਵੇਂ ਟਰਮੀਨਲ ਦੇ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕਰਦੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ’ਚ ਖ਼ਾਸ ਗੱਲ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਅਦਾਕਾਰ ਦੀ ਇਸ ਵੀਡੀਓ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ
ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਵੀਡੀਓ ’ਚ ਆਰ. ਮਾਧਵਨ ਨੂੰ ਆਲੀਸ਼ਾਨ ਗਾਰਡਨ-ਥੀਮ ਵਾਲੇ ਇੰਟਰਨੈਸ਼ਨਲ ਟਰਮੀਨਲ ਬਾਰੇ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਅਦਾਕਾਰ ਨੇ ਟਰਮੀਨਲ ਨੂੰ ‘ਬੈਸਟ ਇੰਫਰਾਸਟ੍ਰਕਚਰ’ ਵਜੋਂ ਟੈਗ ਕੀਤਾ ਹੈ। ਵੀਡੀਓ ’ਚ ਮਾਧਵਨ ਕਹਿੰਦੇ ਹਨ, ‘‘ਇਹ ਅਵਿਸ਼ਵਾਸਯੋਗ ਹੈ ਕਿ ਭਾਰਤ ’ਚ ਬੁਨਿਆਦੀ ਢਾਂਚਾ ਕਿੰਨਾ ਬਦਲ ਰਿਹਾ ਹੈ। ਮੈਂ ਨਵੇਂ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਾਂ ਤੇ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਇਕ ਵਿਦੇਸ਼ੀ ਜਗ੍ਹਾ ਵਰਗਾ ਲੱਗਦਾ ਹੈ। ਕੋਈ ਵੀ ਵਿਸ਼ਵਾਸ ਨਹੀਂ ਕਰੇਗਾ ਕਿ ਇਹ ਇਕ ਹਵਾਈ ਅੱਡਾ ਹੈ।’’
ਪੀ. ਐੱਮ. ਮੋਦੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਵੀਡੀਓ ਸ਼ੇਅਰ ਕਰਕੇ ਆਰ. ਮਾਧਵਨ ਦੀ ਇਸ ਵੀਡੀਓ ’ਤੇ ਪ੍ਰਤੀਕਿਰਿਆ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਲਿਖਿਆ, ‘‘ਭਾਰਤ ਦੇ ਵਿਕਾਸ ਲਈ ਅਗਲੀ ਪੀੜ੍ਹੀ ਦਾ ਬੁਨਿਆਦੀ ਢਾਂਚਾ।’’ ਇਸ ਦੇ ਸ਼ੇਅਰ ਹੁੰਦਿਆਂ ਹੀ ਯੂਜ਼ਰਸ ਨੇ ਇਸ ਏਅਰਪੋਰਟ ਦੀ ਤਾਰੀਫ਼ ’ਚ ਕੁਮੈਂਟ ਵੀ ਕੀਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।