ਆਰ ਮਾਧਵਨ ਦੇ ਪੁੱਤਰ ਵੇਦਾਂਤ ਨੇ ਜਿੱਤਿਆ ਗੋਲਡ ਮੈਡਲ, ਪ੍ਰਿਅੰਕਾ ਚੋਪੜਾ ਨੇ ਦਿੱਤੀ ਵਧਾਈ

Tuesday, Apr 19, 2022 - 04:33 PM (IST)

ਆਰ ਮਾਧਵਨ ਦੇ ਪੁੱਤਰ ਵੇਦਾਂਤ ਨੇ ਜਿੱਤਿਆ ਗੋਲਡ ਮੈਡਲ, ਪ੍ਰਿਅੰਕਾ ਚੋਪੜਾ ਨੇ ਦਿੱਤੀ ਵਧਾਈ

ਮੁੰਬਈ : ਅਦਾਕਾਰ ਆਰ ਮਾਧਵਨ ਇਨ੍ਹੀਂ ਦਿਨੀਂ ਆਪਣੇ ਪੁੱਤਰ ਵੇਦਾਂਤ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਅਦਾਕਾਰ ਦੇ ਪੁੱਤਰ ਵੇਦਾਂਤ ਨੇ ਡੈਨਿਸ਼ ਓਪਨ ’ਚ ਪੁਰਸ਼ਾਂ ਦੀ 800 ਮੀਟਰ ਫ੍ਰੀ ਸਟਾਈਲ ਤੈਰਾਕੀ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਭਰ ’ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਗੋਲਡ ਤੋਂ ਪਹਿਲਾਂ ਵੇਦਾਂਤ ਨੇ ਡੈਨਿਸ਼ ਓਪਨ ’ਚ ਸਿਲਵਰ ਮੈਡਲ ਆਪਣੇ ਨਾਮ ਕੀਤਾ ਸੀ। ਕੰਗਨਾ ਰਣੌਤ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬਾਅਦ ਹੁਣ ਪ੍ਰਿਅੰਕਾ ਚੋਪੜਾ ਨੇ ਆਰ ਮਾਧਵਨ  ਦੇ ਪੁੱਤਰ ਵੇਦਾਂਤ ਦੇ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਹੈ।  ਅਦਾਕਾਰ ਨੇ ਪ੍ਰਿਅੰਕਾ ਦੇ ਟਵੀਟ ਨੂੰ ਰੀਟਵੀਟ ਕਰਕੇ ਧੰਨਵਾਦ ਕੀਤਾ ਹੈ। ਪ੍ਰਿਅੰਕਾ ਨੇ ਲਿਖਿਆ ਕਿ -‘ਵਾਹ! ਵਧਾਈ ਹੋਵੇ ਵੇਦਾਂਤ ਮਾਧਵਨ! ਇਹ ਇਕ ਅਦਭੁਤ ਪ੍ਰਾਪਤੀ ਹੈ! ਹਮੇਸ਼ਾ ਇੱਕ ਮਾਰਗਦਰਸ਼ਕ ਬਣੋ! ਵਧਾਈ ਹੋਵੇ ਮਾਧਵਨ ਅਤੇ ਸਰਿਤਾ ।’ ਇਸ 'ਤੇ ਜਵਾਬ ਦਿੰਦੇ ਹੋਏ ਆਰ ਮਾਧਵਨ ਨੇ ਲਿਖਿਆ- ‘ਵਾਹ... ਤੁਹਾਡਾ ਬਹੁਤ-ਬਹੁਤ ਧੰਨਵਾਦ... ਮੈਨੂੰ ਸਮਝ ਨਹੀਂ ਆ ਰਹੀ ਕੀ ਕਹਾਂ... ਅਸੀਂ ਬਹੁਤ ਉਤਸ਼ਾਹਿਤ ਹਾਂ। ਰੱਬ ਦੀ ਕਿਰਪਾ...ਅਤੇ ਤੁਹਾਡਾ ਧੰਨਵਾਦ ਪ੍ਰਿਅੰਕਾ ਚੋਪੜਾ...ਤੁਸੀਂ ਸਭ ਤੋਂ ਵਧੀਆ ਹੋ।’ ਜ਼ਿਕਰਯੋਗ ਹੈ ਕਿ ਆਰ ਮਾਧਵਨ ਨੇ ਪੁੱਤਰ ਵੇਦਾਂਤ ਦੇ ਗੋਲਡ ਮੈਡਲ ਜਿੱਤਣ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਤਸਵੀਰ ਸਾਂਝੀ ਕੀਤੀ ਸੀ ਜਿਸ ’ਚ ਵੇਦਾਂਤ ਨੇ ਗੋਲਡ ਮੈਡਲ ਪਾਇਆ ਹੋਇਆ ਸੀ। ਇਸ ਦੇ ਨਾਲ ਅਦਾਕਾਰ ਨੇ ਲਿਖਿਆ ਸੀ - ਵਧਾਈ ਹੋਵੇ, ਇਹ ਗੋਲਡ ਹੈ, ਇੰਡੀਆ ਦੇ ਲਈ।

 


author

Anuradha

Content Editor

Related News