ਦੋ ਦਿਨਾਂ ’ਚ ਫ਼ਿਲਮ ‘ਕਿਸਮਤ 2’ ਨੇ ਕਮਾਏ 4.57 ਕਰੋੜ ਰੁਪਏ

Saturday, Sep 25, 2021 - 05:19 PM (IST)

ਦੋ ਦਿਨਾਂ ’ਚ ਫ਼ਿਲਮ ‘ਕਿਸਮਤ 2’ ਨੇ ਕਮਾਏ 4.57 ਕਰੋੜ ਰੁਪਏ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ‘ਕਿਸਮਤ 2’ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਈ ਹੈ। ਫ਼ਿਲਮ ਨੇ ਦੋ ਦਿਨਾਂ ’ਚ ਸ਼ਾਨਦਾਰ ਕਮਾਈ ਕੀਤੀ ਹੈ।

‘ਕਿਸਮਤ 2’ ਨੇ ਰਿਲੀਜ਼ਿੰਗ ਦੇ ਪਹਿਲੇ ਦਿਨ 2.07 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਕਮਾਈ ਦੇਸ਼-ਵਿਦੇਸ਼ਾਂ ਦੇ ਸਿਨੇਮਾਘਰਾਂ ਦੀਆਂ 450 ਸਕ੍ਰੀਨਜ਼ ਤੋਂ ਹੋਈ ਹੈ।

PunjabKesari

ਉਥੇ ਦੂਜੇ ਦਿਨ ਫ਼ਿਲਮ ਨੇ ਪਹਿਲੇ ਦਿਨ ਨਾਲੋਂ ਵੱਧ ਕਮਾਈ ਕੀਤੀ ਹੈ। ਦੂਜੇ ਦਿਨ ਫ਼ਿਲਮ ਨੇ 2.50 ਕਰੋੜ ਰੁਪਏ ਕਮਾਏ ਹਨ। ਇਸ ਦੇ ਨਾਲ ਹੀ ਫ਼ਿਲਮ ਦੀ ਦੋ ਦਿਨਾਂ ਦੀ ਕੁਲ ਕਮਾਈ 4.57 ਕਰੋੜ ਰੁਪਏ ਹੋ ਗਈ ਹੈ।

PunjabKesari

ਦੱਸ ਦੇਈਏ ਕਿ ‘ਕਿਸਮਤ 2’ ਸਾਲ 2018 ’ਚ ਰਿਲੀਜ਼ ਹੋਈ ਫ਼ਿਲਮ ‘ਕਿਸਮਤ’ ਦਾ ਸੀਕੁਅਲ ਹੈ। ‘ਕਿਸਮਤ 2’ ਰੋਮਾਂਸ, ਡਰਾਮਾ, ਕਾਮੇਡੀ ਤੇ ਜਜ਼ਬਾਤਾਂ ਦੇ ਮੇਲ ਵਾਲੀ ਫ਼ਿਲਮ ਹੈ। ਇਸ ਫ਼ਿਲਮ ’ਚ ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਮੁੱਖ ਭੂਮਿਕਾ ਨਿਭਾਈ ਹੈ।

ਫ਼ਿਲਮ ਦੇ ਡਾਇਰੈਕਟਰ ਤੇ ਲੇਖਕ ਜਗਦੀਪ ਸਿੱਧੂ ਹਨ। ਫ਼ਿਲਮ ਨੂੰ ਸੰਗੀਤ ਬੀ ਪਰਾਕ ਨੇ ਦਿੱਤਾ ਹੈ ਤੇ ਇਸ ਦੇ ਗੀਤ ਜਾਨੀ ਨੇ ਲਿਖੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News