ਪੁਥਰਨ ਨੇ ਵਾਈ. ਆਰ. ਐੱਫ਼. ਦਾ ਨਵਾਂ ਓ. ਟੀ. ਟੀ. ਸ਼ੋਅ ‘ਮੰਡਲਾ ਮਰਡਰਜ਼’ ਕੀਤਾ ਸ਼ੁਰੂ
Friday, Mar 31, 2023 - 04:41 PM (IST)
ਮੁੰਬਈ (ਬਿਊਰੋ) - ਵਾਈ. ਆਰ. ਐੱਫ. ਐਂਟਰਟੇਨਮੈਂਟ ਦੇ ਬੈਨਰ ਹੇਠ ਕੰਪਨੀ ਨੇ ਆਪਣੇ ਦੂਜੇ ਓ. ਟੀ. ਟੀ. ਸ਼ੋਅ ਦਾ ਐਲਾਨ ਕੀਤਾ ਹੈ, ਜੋ ਕਿ ਇਕ ਕ੍ਰਾਈਮ ਥ੍ਰਿਲਰ ’ਤੇ ਆਧਾਰਿਤ ਹੈ। ਇਸ ਦਾ ਸਿਰਲੇਖ ‘ਮੰਡਲਾ ਮਰਡਰਜ਼’ ਹੈ। ਇਹ ‘ਮਰਦਾਨੀ-2’ ਦੇ ਮਸ਼ਹੂਰ ਨਿਰਮਾਤਾ ਤੇ ਇਸ ਨੂੰ ਨਿਰਦੇਸ਼ਕ ਗੋਪੀ ਪੁਰਥਾਨ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਰੋਮਾਂਚਕ ਮਨੋਰੰਜਨ ’ਚ ਮੁੱਖ ਭੂਮਿਕਾ ’ਚ ਵਾਣੀ ਕਪੂਰ ਤੇ ਬਹੁਤ ਹੀ ਪ੍ਰਸ਼ੰਸਾਯੋਗ ਸ਼ੋਅ ‘ਗੁੱਲਕ’ ਫੇਮ ਦੇ ਸਹਿ-ਸਟਾਰ ਵੈਭਵ ਰਾਜ ਗੁਪਤਾ ਨਜ਼ਰ ਆਉਣਗੇ।
‘ਗੁੱਲਕ’ ’ਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਉਸ ਨੂੰ ਪਹਿਲੀ ਵਾਰ ਮੁੱਖ ਅਦਾਕਾਰ ਵਜੋਂ ਕਾਸਟ ਕੀਤਾ ਗਿਆ ਹੈ। ਮਨਨ ਰਾਵਤ, ਜੋ ਪਹਿਲਾਂ ਵਾਈ. ਆਰ. ਐੱਫ. ਦੀਆਂ ਕਈ ਫ਼ਿਲਮਾਂ ’ਚ ਐਸੋਸੀਏਟ ਡਾਇਰੈਕਟਰ ਦੇ ਤੌਰ ’ਤੇ ਕੰਮ ਕਰ ਚੁੱਕੇ ਹਨ, ਇਸ ਸੀਰੀਜ਼ ਦੇ ਕੋ-ਡਾਇਰੈਕਟਰ ਹੋਣਗੇ। ਗੋਪੀ ਇਕ ਮਹੀਨੇ ਲਈ ਉੱਤਰ ਪ੍ਰਦੇਸ਼ ’ਚ ‘ਮੰਡਾਲਾ ਮਰਡਰਜ਼’ ਦੀ ਸ਼ੂਟਿੰਗ ਕਰੇਗਾ, ਫਿਰ ਫ਼ਿਲਮ ਦੀ ਪ੍ਰਕਿਰਿਆ ਪੂਰੀ ਕਰਨ ਲਈ ਦਿੱਲੀ ਤੇ ਮੁੰਬਈ ਚਲੇ ਜਾਣਗੇ। ਟੀਮ ਯੂ.ਪੀ. ਦੇ ਪ੍ਰਯਾਗਰਾਜ, ਲਖਨਊ, ਵਾਰਾਣਸੀ ’ਚ ਆਕਰਸ਼ਕ ਤੇ ਮਨੋਹਰ ਦ੍ਰਿਸ਼ ਸ਼ੂਟ ਕਰਨਗੇ। ਵੱਡੇ ਬਜਟ ਸ਼ੋਅ ਦੀ ਸ਼ੂਟਿੰਗ 5 ਵੱਖ-ਵੱਖ ਸ਼ਹਿਰਾਂ ’ਚ ਇਕ ਵਿਸ਼ਾਲ ਕੈਨਵਸ ਤੇ ਵੱਡੇ ਪੈਮਾਨੇ ’ਤੇ ਕੀਤੀ ਜਾਵੇਗੀ!
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।