ਕੋਰੋਨਾ ਵਾਇਰਸ ਦੀਆਂ ਨਵੀਆਂ ਗਾਈਡਲਾਈਨਜ਼ ਕਾਰਨ ਮੁਲਤਵੀ ਹੋਏ ਇਨ੍ਹਾਂ ਪੰਜਾਬੀ ਗਾਇਕਾਂ ਦੇ ਸ਼ੋਅਜ਼

03/19/2021 1:14:19 PM

ਚੰਡੀਗੜ੍ਹ (ਬਿਊਰੋ)– ਕੁਝ ਸਮਾਂ ਪਹਿਲਾਂ ਹੀ ਪੰਜਾਬੀ ਕਲਾਕਾਰਾਂ ਦੇ ਲਾਈਵ ਸ਼ੋਅਜ਼ ਸ਼ੁਰੂ ਹੋਏ ਸਨ ਪਰ ਹੁਣ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੇ ਨਵੀਆਂ ਗਾਈਡਲਾਈਨਜ਼ ਦੇ ਚਲਦਿਆਂ ਮੁੜ ਸ਼ੋਅਜ਼ ਰੱਦ ਹੋ ਰਹੇ ਹਨ।

ਇਸ ਸਬੰਧੀ ਪਹਿਲਾਂ ਗਾਇਕ ਪ੍ਰੇਮ ਢਿੱਲੋਂ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਕੇ ਸ਼ੋਅ ਰੱਦ ਹੋਣ ਦੀ ਜਾਣਕਾਰੀ ਦਿੱਤੀ। ਜੋ ਤਸਵੀਰ ਪ੍ਰੇਮ ਢਿੱਲੋਂ ਵਲੋਂ ਸਾਂਝੀ ਕੀਤੀ ਗਈ ਹੈ, ਉਸ ’ਚ ਲਿਖਿਆ ਹੈ ਕਿ ਉਨ੍ਹਾਂ ਦਾ ਅੰਮ੍ਰਿਤਸਰ ਵਾਲਾ ਸ਼ੋਅ ਮੁਲਤਵੀ ਕਰ ਦਿੱਤਾ ਗਿਆ ਹੈ। ਮੁਲਤਵੀ ਕਰਨ ਦੀ ਵਜ੍ਹਾ ਪ੍ਰੇਮ ਢਿੱਲੋਂ ਨੇ ਰਾਤ ਦਾ ਕਰਫਿਊ ਦੱਸੀ ਹੈ।

 
 
 
 
 
 
 
 
 
 
 
 
 
 
 
 

A post shared by Prem Dhillon (@dhillonprem)

ਦੂਜੇ ਪਾਸੇ ਪੰਜਾਬੀ ਗਾਇਕ ਅਰਜਨ ਢਿੱਲੋਂ ਨੇ ਆਪਣੇ ਚੰਡੀਗੜ੍ਹ ’ਚ ਹੋਣ ਵਾਲੇ ਸ਼ੋਅ ਦੇ ਰੱਦ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅਰਜਨ ਢਿੱਲੋਂ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਵਿਡ-19 ਸਬੰਧੀ ਜਾਰੀ ਨਵੀਆਂ ਗਾਈਡਲਾਈਨਜ਼ ਦੇ ਚਲਦਿਆਂ 20 ਮਾਰਚ ਵਾਲਾ ਸ਼ੋਅ ਅਗਲੇ ਨੋਟਿਸ ਤਕ ਮੁਲਤਵੀ ਕਰ ਦਿੱਤਾ ਗਿਆ ਹੈ।’

 
 
 
 
 
 
 
 
 
 
 
 
 
 
 
 

A post shared by Arjan Dhillon 🏹 (@arjandhillonofficial)

ਦੱਸਣਯੋਗ ਹੈ ਕਿ ਫਿਲਹਾਲ ਪੰਜਾਬੀ ਕਲਾਕਾਰਾਂ ਦੇ ਰਾਤ ਦੇ ਸ਼ੋਅ ਮੁਲਤਵੀ ਹੋ ਰਹੇ ਹਨ ਕਿਉਂਕਿ ਰਾਤ ਦਾ ਕਰਫਿਊ ਸਰਕਾਰ ਵਲੋਂ ਲਗਾਇਆ ਗਿਆ ਹੈ। ਉਥੇ ਵਿਆਹ-ਪਾਰਟੀਆਂ ਦੇ ਸ਼ੋਅਜ਼ ਬਾਰੇ ਨਵੇਂ ਹੁਕਮ ਆਉਣੇ ਬਾਕੀ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News