ਹਰੇਕ ਦੇ ਦਿਲ ਨੂੰ ਛੂਹ ਰਿਹੈ ਗਾਇਕ ਵੀਤ ਬਲਜੀਤ ਦਾ ਨਵਾਂ ਗੀਤ ''ਮਾਂ'' (ਵੀਡੀਓ)

Monday, May 24, 2021 - 11:31 AM (IST)

ਹਰੇਕ ਦੇ ਦਿਲ ਨੂੰ ਛੂਹ ਰਿਹੈ ਗਾਇਕ ਵੀਤ ਬਲਜੀਤ ਦਾ ਨਵਾਂ ਗੀਤ ''ਮਾਂ'' (ਵੀਡੀਓ)

ਚੰਡੀਗੜ੍ਹ (ਬਿਊਰੋ) - ਮਾਂ-ਧੀ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਿਆਨ ਕਰਦੇ ਹੋਏ ਗਾਇਕ ਵੀਤ ਬਲਜੀਤ ਆਪਣੇ ਨਵੇਂ ਗੀਤ 'ਮਾਂ' (Maa) ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਗਾਇਕ ਨੇ ਇੱਕ ਧੀ ਦੇ ਪੱਖ ਤੋਂ ਗਾਇਆ ਹੈ, ਜਿਸ 'ਚ ਉਨ੍ਹਾਂ ਨੇ ਉਸ ਬੱਚੀ ਦੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਹੈ, ਜਿਸ ਨੇ ਨਿੱਕੀ ਉਮਰੇ ਆਪਣੀ ਮਾਂ ਨੂੰ ਗੁਆ ਦਿੱਤਾ ਹੈ। ਹਰ ਬੱਚੇ ਲਈ ਉਸ ਦੀ ਮਾਂ ਰੱਬ ਹੁੰਦੀ ਹੈ। 

ਦੱਸ ਦਈਏ ਕਿ ਗੀਤ 'ਮਾਂ' ਦੇ ਬੋਲ ਵੀਤ ਬਲਜੀਤ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜੋ ਹਰ ਇਕ ਨੂੰ ਭਾਵੁਕ ਕਰ ਰਹੇ ਹਨ। ਉਨ੍ਹਾਂ ਦੇ ਇਸ ਗੀਤ ਦਾ ਮਿਊਜ਼ਿਕ ਨਿੱਕ ਧਾਮੂ ਵਲੋਂ ਤਿਆਰ ਕੀਤਾ ਗਿਆ ਹੈ। ਸਟਾਲਿਨਵੀਰ ਵੱਲੋਂ ਇਸ ਗੀਤ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਸਟੇਟ ਸਟੂਡੀਓ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। 

ਇਥੇ ਵੇਖੋ ਵੀਤ ਬਲਜੀਤ ਦੇ ਗੀਤ 'ਮਾਂ' ਦਾ ਵੀਡੀਓ

ਦੱਸਣਯੋਗ ਹੈ ਕਿ ਇਹ ਗੀਤ ਉਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ 'ਸੰਨ 47' 'ਚੋਂ ਹੈ। ਜੇ ਗੱਲ ਕਰੀਏ ਵੀਤ ਬਲਜੀਤ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਤੇ ਗੀਤਕਾਰ ਹਨ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖ਼ੇਤਰ 'ਚ ਵੀ ਕੰਮ ਕਰ ਰਹੇ ਹਨ।


author

sunita

Content Editor

Related News