ਗਾਇਕ ਸਿੰਗਾ ਦਾ ਨਵਾਂ ਗੀਤ ''ਰਾਤਾਂ ਤੇਰੀਆਂ'' ਹੋਇਆ ਰਿਲੀਜ਼, ਮਾਡਲ ਪਰਗਤੀ ਨਾਲ ਆਏ ਨਜ਼ਰ (ਵੀਡੀਓ)

01/20/2022 1:56:54 PM

ਚੰਡੀਗੜ੍ਹ (ਬਿਊਰੋ) - 'ਦਿਲ ਮੁਟਿਆਰ ਦਾ', 'ਜੱਟ ਦੀ ਕਲਿੱਪ', 'ਯਾਰ ਜੱਟ ਦੇ', 'ਜੱਟ ਦੀ ਈਗੋ', 'ਫੋਟੋ' ਵਰਗੇ ਕਈ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਸਿੰਗਾ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਸਿੰਗਾ 'ਰਾਤਾਂ ਤੇਰੀਆਂ' ਟਾਈਟਲ ਹੇਠ ਆਪਣਾ ਨਵਾਂ ਸੈਡ ਸੌਂਗ ਲੈ ਆਏ ਹਨ। ਇਹ ਗੀਤ ਪਿਆਰ, ਧੋਖਾ ਤੇ ਜੁਦਾਈ 'ਤੇ ਆਧਾਰਿਤ ਹੈ। 

ਦੱਸ ਦਈਏ ਕਿ ਇਸ ਗੀਤ ਦੇ ਬੋਲ ਗੀਤਕਾਰ Rizwaan Bawa ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਨੂੰ ਸਿੰਗਾ ਨੇ ਆਪਣੀ ਦਮਦਾਰ ਤੇ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦਾ ਮਿਊਜ਼ਿਕ ਜੱਸੀ ਐਕਸ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦੇ ਮਿਊਜ਼ਿਕ ਵੀਡੀਓ 'ਚ ਸਿੰਗਾ ਤੇ ਮਾਡਲ ਪਰਗਤੀ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਸਿੰਗਾ ਜੋ ਕਿ ਦਿਲਫੇਕ ਪਤੀ ਦੇ ਕਿਰਦਾਰ 'ਚ ਨਜ਼ਰ ਆ ਰਿਹਾ ਹੈ ਅਤੇ ਪਰਗਤੀ ਜੋ ਕਿ ਆਪਣੇ ਪਤੀ ਦੀ ਇਸ ਆਦਤ ਤੋਂ ਤੰਗ ਹੋਈ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ। ਸਿੰਗਾ ਦੇ ਇਸ ਗੀਤ ਨੂੰ TPZ Records ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 

ਜੇ ਗੱਲ ਕਰੀਏ ਸਿੰਗਾ ਦੇ ਵਰੰਕ ਫਰੰਟ ਦੀ ਤਾਂ ਉਹ ਇਸ ਸਾਲ ਫ਼ਿਲਮ 'ਕਦੇ ਹਾਂ ਕਦੇ ਨਾ' ਨਾਲ ਦਰਸ਼ਕਾਂ ਦੇ ਸਨਮੁਖ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਅਗਲੀ ਫ਼ਿਲਮ 'ਉੱਚੀਆਂ ਉਡਾਰੀਆਂ' ਦਾ ਐਲਾਨ ਕੀਤਾ ਹੈ। 'ਉੱਚੀਆਂ ਉਡਾਰੀਆਂ' ਫ਼ਿਲਮ 'ਚ ਉਹ ਅਦਾਕਾਰਾ ਨਵਨੀਤ ਕੌਰ ਢਿੱਲੋਂ ਨਾਲ ਸਿਲਵਰ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸਿੰਗਾ ਕਈ ਸੁਪਰਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News