...ਤਾਂ ਇਸ ਸ਼ਖਸ ਨੇ ਕੀਤੀ ਸੀ ਮੂਸੇਵਾਲਾ ਦੇ ਘਰ ''ਛੋਟੇ ਸਿੱਧੂ'' ਆਉਣ ਦੀ ਭਵਿੱਖ ਬਾਣੀ

Tuesday, Mar 19, 2024 - 09:59 AM (IST)

...ਤਾਂ ਇਸ ਸ਼ਖਸ ਨੇ ਕੀਤੀ ਸੀ ਮੂਸੇਵਾਲਾ ਦੇ ਘਰ ''ਛੋਟੇ ਸਿੱਧੂ'' ਆਉਣ ਦੀ ਭਵਿੱਖ ਬਾਣੀ

ਜਲੰਧਰ (ਬਿਊਰੋ) - ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਇਕ ਵਾਰ ਫ਼ਿਰ ਖੁਸ਼ੀਆਂ ਨੇ ਦਸਤਕ ਦੇ ਦਿੱਤੀ ਹੈ। ਛੋਟੇ ਸਿੱਧੂ ਮੂਸੇਵਾਲਾ ਦੇ ਜਨਮ ਤੋਂ ਬਾਅਦ ਮੂਸੇਵਾਲਾ ਦੇ ਫੈਨਜ਼ ਬਹੁਤ ਜ਼ਿਆਦਾ ਉਤਸ਼ਾਹਿਤ ਹਨ ਅਤੇ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ। ਕਈ ਸੈਲੀਬ੍ਰੇਟੀਜ਼ ਵੀ ਛੋਟੇ ਸਿੱਧੂ ਮੂਸੇਵਾਲਾ ਨੂੰ ਮਿਲਣ ਲਈ ਹਸਪਤਾਲ ਪਹੁੰਚ ਰਹੇ ਹਨ, ਜਿਸ 'ਚ ਸਿਆਸੀ ਆਗੂ ਰਾਜਾ ਵੜਿੰਗ, ਗੀਤਕਾਰ ਅਤੇ ਸਿੱਧੂ ਮੂਸੇਵਾਲਾ ਦਾ ਖ਼ਾਸ ਦੋਸਤ ਗਿੱਲ ਰੌਂਤਾ, ਹੋਬੀ ਧਾਲੀਵਾਲ, ਗੁਰਦਾਸ ਮਾਨ ਸਣੇ ਕਈ ਸਿਤਾਰੇ ਪੁੱਜੇ, ਜਿਸ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਪੁੱਤਰ ਨੂੰ ਜਨਮ ਦੇਣ ਮਗਰੋਂ ਮਾਂ ਚਰਨ ਕੌਰ ਦੀ ਪਹਿਲੀ ਪੋਸਟ, ਸ਼ਬਦਾਂ ਨੇ ਖਿੱਚਿਆ ਲੋਕਾਂ ਦਾ ਧਿਆਨ

ਸੋਸ਼ਲ ਮੀਡੀਆ 'ਤੇ ਇੱਕ ਸ਼ਖਸ ਨੇ ਪੋਡਕਾਸਟ ਦੌਰਾਨ ਕੁਝ ਮਹੀਨੇ ਪਹਿਲਾਂ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦਾ ਜਨਮ ਮੁੜ ਤੋਂ ਮਾਂ ਚਰਨ ਕੌਰ ਦੀ ਕੁੱਖੋਂ ਹੀ ਹੋਵੇਗਾ। ਵੀਡੀਓ ‘ਚ ਇਹ ਸ਼ਖਸ ਆਖ ਰਿਹਾ ਹੈ ਕਿ ਇੱਕ ਦਿਨ ਇਹ ਗੱਲ ਸੱਚੀ ਸਾਬਿਤ ਹੋਵੇਗੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by ਪੰਜਾਬੀ ਯੂਨੀਵਰਸਿਟੀ ਪਟਿਆਲਾ (@punjabiuniversitypatiala1)

ਇੰਨੀਂ ਦਿਨੀਂ ਸਿੱਧੂ ਮੂਸੇਵਾਲਾ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ। ਬਾਪੂ ਬਲਕੌਰ ਸਿੰਘ ਸਿੱਧੂ ਦੀ ਸੁੰਨੀ ਹਵੇਲੀ ਕਿਲਕਾਰੀਆਂ ਨਾਲ ਗੂੰਜ ਉੱਠੀ ਹੈ ਕਿਉਂਕਿ ਸਿੱਧੂ ਨਿੱਕੇ ਪੈਰੀਂ ਆਪਣੇ ਘਰ ਮੁੜ ਆਇਆ ਹੈ। ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਗੀਤਾਂ ‘ਤੇ ਪਿੰਡ ਦੇ ਲੋਕਾਂ ਨੇ ਖੂਬ ਭੰਗੜੇ ਪਾ ਰਹੇ ਹਨ। ਘਰ 'ਚ ਦੀਵਾਲੀ ਵਾਲਾ ਮਾਹੌਲ ਬਣਿਆ ਹੋਇਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਲੱਖਾਂ ਲੋਕਾਂ ਦੀਆਂ ਅਰਦਾਸਾਂ ਉਸ ਪ੍ਰਮਾਤਮਾ ਦੇ ਘਰ ਕਬੂਲ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News