ਪ੍ਰਸਿੱਧ ਗਾਇਕਾ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸਾਂਝੀ ਕੀਤੀ ਪਹਿਲੀ ਝਲਕ
Monday, Sep 04, 2023 - 11:08 AM (IST)
ਜਲੰਧਰ (ਬਿਊਰੋ) : ਪ੍ਰਸਿੱਧ ਪੰਜਾਬੀ ਗਾਇਕਾ ਰਾਸ਼ੀ ਸੂਦ ਸਾਲ 2014 'ਚ ਗਾਇਕ ਪ੍ਰਭ ਗਿੱਲ ਦੇ ਗੀਤ 'ਜੀਣ ਦੀ ਗੱਲ' ਦੇ ਫੀਮੇਲ ਵਰਜ਼ਨ ਨੂੰ ਅਵਾਜ਼ ਦੇ ਕੇ ਚਰਚਾ 'ਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਭ ਗਿੱਲ ਨਾਲ ਗੀਤ ਗਾਉਂਦੇ ਹੋਏ ਵੀ ਵੇਖਿਆ ਗਿਆ ਸੀ।
ਦੱਸ ਦੇਈਏ ਕਿ ਗਾਇਕਾ ਰਾਸ਼ੀ ਸੂਦ ਦੇ ਘਰ ਨੰਨ੍ਹਾ ਮਹਿਮਾਨ ਆਇਆ ਹੈ। ਜੀ ਹਾਂ, ਰਾਸ਼ੀ ਸੂਦ ਮਾਂ ਬਣ ਗਈ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸਾਂਝੀ ਕਰਜਦਿਆਂ ਦਿੱਤੀ ਹੈ। ਜਿਵੇਂ ਹੀ ਰਾਸ਼ੀ ਨੇ ਇਹ ਖ਼ਬਰ ਸਾਂਝੀ ਕੀਤੀ ਤਾਂ ਉਸ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਰਾਸ਼ੀ ਨੇ ਪੋਸਟਰ ਸ਼ੇਅਰ ਕਰਕੇ ਕੈਪਸ਼ਨ 'ਚ ਲਿਖਿਆ, ''ਸਾਡੀ ਧੀ❤️ @maganvishesh...ਮੇਰਾ ਪੁਨਰ ਜਨਮ 1 ਸਤੰਬਰ 23 ਨੂੰ ਹੋਇਆ ਸੀ ਅਤੇ ਇਹ ਦੁਨੀਆ ਦਾ ਸਭ ਤੋਂ ਵਧੀਆ ਅਹਿਸਾਸ ਹੈ।'' ਪੰਜਾਬੀ ਗਾਇਕਾ ਜੋਤਿਕਾ ਟਾਂਗਰੀ ਅਤੇ ਗੁਰਨਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ''ਰਾਸ਼ੀ ਨੂੰ ਵਧਾਈ...।'' ਇਸ ਤੋਂ ਇਲਾਵਾ ਪ੍ਰਸ਼ੰਸਕ ਹਾਰਟ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।
ਰਾਸ਼ੀ ਸੂਦ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ 'ਬੇਵਫ਼ਾ ਹੁੰਦੇ ਨੇ', 'ਬੇਗਾਨਾ',' ਕਾਲਜ ਮਿੱਸ ਕਰਦੀ' ਅਤੇ 'ਸਾਰਾ ਜ਼ਮਾਨਾ' ਵਰਗੇ ਸੁਪਰਹਿੱਟ ਗੀਤ ਦੇ ਚੁੱਕੀ ਹੈ। ਫਿਲਹਾਲ ਗਾਇਕਾ ਆਪਣੇ ਮਾਂ ਬਣਨ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਖੁਸ਼ੀਆਂ ਦੇ ਪਲ ਬਤੀਤ ਕਰ ਰਹੀ ਹੈ।