ਗਾਇਕ ਨਛੱਤਰ ਗਿੱਲ ਦਾ Exclusive ਇੰਟਰਵਿਊ, ਵੇਖੋ ਅੱਜ ਸ਼ਾਮ 7 ਵਜੇ

Friday, Dec 01, 2023 - 12:17 PM (IST)

ਗਾਇਕ ਨਛੱਤਰ ਗਿੱਲ ਦਾ Exclusive ਇੰਟਰਵਿਊ, ਵੇਖੋ ਅੱਜ ਸ਼ਾਮ 7 ਵਜੇ

ਜਲੰਧਰ (ਬਿਊਰੋ) - ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਨਛੱਤਰ ਗਿੱਲ ਨੇ ‘ਜਗ ਬਾਣੀ’ ਨਾਲ ਪਹਿਲੀ ਵਾਰ ਨਿੱਜੀ ਜ਼ਿੰਦਗੀ, ਕੈਨੇਡਾ ਛੱਡ ਕੇ ਭਾਰਤ ਆਉਣ ਸਮੇਤ ਕਈ ਮਸਲਿਆਂ 'ਤੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ Exclusive ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਦੌਰਾਨ ਨਛੱਤਰ ਗਿੱਲ ਨੇ ਕਾਲਜ ਦੇ ਦਿਨਾਂ ਦੇ ਕਈ ਕਿੱਸੇ ਵੀ ਸਾਂਝੇ ਕੀਤੇ ਹਨ। ਉਨ੍ਹਾਂ ਕੈਨੇਡਾ ਛੱਡ ਕੇ ਭਾਰਤ ਆਉਣ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਨਛੱਤਰ ਗਿੱਲ ਨੇ ਆਪਣੀ ਪਤਨੀ ਦਲਵਿੰਦਰ ਕੌਰ ਦੀ ਮੌਤ ਦਾ ਕਾਰਨ, ਪ੍ਰਭਾਵ ਅਤੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ। ਸਾਰੰਗੀ ਮਾਸਟਰ ਦਾ ਪੁੱਤ ਕਿਵੇਂ ਕਲਾਕਾਰ ਬਣਿਆ ਇਸ ਬਾਰੇ ਵੀ ਤਫ਼ਸੀਲ ਕੀਤਾ।

ਇਹ ਖ਼ਬਰ ਵੀ ਪੜ੍ਹੋ -  ਸਤਿੰਦਰ ਸਰਤਾਜ ਨੂੰ UAE ਦੇ ਸ਼ੇਖ ਸੁਹੇਲ ਮੁਹੰਮਦ ਵਲੋਂ ਖ਼ਾਸ ਸਨਮਾਨ, ਗਾਇਕ ਨੇ ਸਾਂਝੀ ਕੀਤੀ ਤਸਵੀਰ

ਨਛੱਤਰ ਗਿੱਲ ਨੇ ਪੰਜਾਬ ਦੇ ਸੀ. ਐੱਮ. ਭਗਵੰਤ ਮਾਨ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਜ ਕੱਲ੍ਹ ਗਾਇਕਾਂ ਨੂੰ ਆ ਰਹੀਆਂ ਗੈਂਗਸਟਰਾਂ ਦੀਆਂ ਧਮਕੀਆਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਤੁਸੀਂ ਇਸ ਇੰਟਰਵਿਊ ਦਾ ਵੀਡੀਓ ਅੱਜ ਯਾਨੀਕਿ ਸ਼ੁੱਕਰਵਾਰ ਸ਼ਾਮ 7 ਵਜੇ ‘ਜਗ ਬਾਣੀ’ ਦੇ ਫੇਸਬੁੱਕ ਪੇਜ ਅਤੇ ਯੂ-ਟਿਊਬ ਚੈਨਲ ’ਤੇ ਲਾਈਵ ਵੇਖ ਸਕੋਗੇ।

ਇਹ ਖ਼ਬਰ ਵੀ ਪੜ੍ਹੋ -  ਗਾਇਕ ਤੇ ਗੀਤਕਾਰ ਧਰਮਵੀਰ ਥਾਂਦੀ ਨਾਲ ਖ਼ਾਸ ਗੱਲਬਾਤ, ਜ਼ਿੰਦਗੀ ਬਾਰੇ ਕੀਤੀਆਂ ਅਹਿਮ ਗੱਲਾਂ (ਵੀਡੀਓ)
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 


author

sunita

Content Editor

Related News