ਆਖ਼ਿਰ ਮਨਿੰਦਰ ਬੁੱਟਰ ਨੇ ਕਿਉਂ ਕੁੱਤੇ ਨੂੰ ਡੈਡੀਕੇਟ ਕੀਤੀ ਆਪਣੀ ਐਲਬਮ 'ਜੁਗਨੀ', ਜਾਣੋ ਵਜ੍ਹਾ

03/31/2021 5:21:00 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਮਨਿੰਦਰ ਬੁੱਟਰ ਦੀ ਪਹਿਲੀ ਐਲਬਮ 'ਜੁਗਨੀ' ਦਾ ਇੰਤਜ਼ਾਰ ਲੰਮੇ ਸਮੇਂ ਤੋਂ ਹੋ ਰਿਹਾ ਹੈ। ਹਾਲ ਹੀ 'ਚ ਇਸ ਐਲਬਮ ਦਾ ਇੰਟਰੋ ਵੀ ਰਿਲੀਜ਼ ਕੀਤਾ ਗਿਆ ਸੀ, ਜਿਸ 'ਚ ਐਲਬਮ ਦੇ 8 ਗਾਣਿਆਂ ਦੀ ਇਕ ਝਲਕ ਵੀ ਸਾਂਝੀ ਕੀਤੀ ਗਈ ਸੀ। ਹੁਣ ਮਨਿੰਦਰ ਬੁੱਟਰ ਜ਼ਿਆਦਾ ਇੰਤਜ਼ਾਰ ਨਾ ਕਰਾਉਂਦੇ ਹੋਏ ਐਲਬਮ ਦਾ ਪਹਿਲਾ ਗੀਤ ਵੀ ਰਿਲੀਜ਼ ਕਰਨ ਜਾ ਰਹੇ ਹਨ। ਇਸ ਗੀਤ ਦਾ ਨਾਂ 'ਲਵ ਮੀ ਸਮਡੇਅ' (Love Me Someday) ਹੈ। ਉਸ ਦਾ ਇਹ ਗੀਤ 1 ਅਪ੍ਰੈਲ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਤੋਂ ਇਲਾਵਾ ਮਨਿੰਦਰ ਦੀ ਇਸ ਐਲਬਮ 'ਚ 'ਮੋਮਬਤੀਆਂ', 'ਬਰਥਡੇਅ', 'ਆਕੜਾਂ', 'ਓਹਲੇ ਓਹਲੇ', 'ਪਾਣੀ ਦੀ ਗੱਲ', 'ਕਾਲੀ ਕਾਲੀ ਕੁਰਤੀ', 'ਜੀਨਾਂ ਪਾਉਣੀ ਆ' ਵਰਗੇ ਗੀਤ ਸ਼ਾਮਲ ਹਨ। 

 
 
 
 
 
 
 
 
 
 
 
 
 
 
 
 

A post shared by Maninder Buttar (ਮੰਨੂ) (@maninderbuttar)

ਐਲਬਮ ਦਾ ਨਾਂ 'ਜੁਗਨੀ' ਰੱਖਣ ਪਿੱਛੇ ਵੀ ਇਕ ਖ਼ਾਸ ਕਾਰਨ ਹੈ। ਦਰਅਸਲ 'ਜੁਗਨੀ' ਮਨਿੰਦਰ ਬੁੱਟਰ ਦੀ ਪੈੱਟ ਡੌਗ ਦਾ ਨਾਮ ਹੈ। ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਕਲਾਕਾਰ ਆਪਣੀ ਮਿਊਜ਼ਿਕ ਐਲਬਮ ਨੂੰ ਆਪਣੇ ਪੈੱਟ ਨੂੰ ਡੈਡੀਕੇਟ ਕੀਤਾ ਹੈ ਕਿਉਂਕਿ 'ਜੁਗਨੀ' ਦੇ ਆਉਣ ਤੋਂ ਬਾਅਦ ਮਨਿੰਦਰ ਬੁੱਟਰ ਦੀ ਜ਼ਿੰਦਗੀ ਬਦਲੀ ਹੈ। 

 

 
 
 
 
 
 
 
 
 
 
 
 
 
 
 
 

A post shared by Maninder Buttar (ਮੰਨੂ) (@maninderbuttar)


ਐਲਬਮ ਦਾ ਟੀਜ਼ਰ ਰਿਲੀਜ਼ ਕਰਨ ਵੇਲੇ ਮਨਿੰਦਰ ਬੁੱਟਰ ਨੇ ਦੱਸਿਆ ਸੀ ਕਿ, "ਕਿੰਝ ਡਿਪ੍ਰੈਸ਼ਨ ਤੋਂ ਉੱਠ ਕੇ ਦੁਬਾਰਾ ਆਪਣਾ ਕਰੀਅਰ ਸ਼ੁਰੂ ਕੀਤਾ। ਇਸ ਪਿੱਛੇ 'ਜੁਗਨੀ' ਨੂੰ ਕਾਫ਼ੀ ਕਰੈਡਿਟ ਜਾਂਦਾ ਹੈ।" ਮਨਿੰਦਰ ਬੁੱਟਰ ਨੇ ਪਿਛਲੇ ਸਾਲ ਇਸ ਐਲਬਮ ਦਾ ਐਲਾਨ ਕੀਤਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਪੋਸਟਪੋਨ ਕਰਨਾ ਪਿਆ ਸੀ। ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ ਕਿਉਂਕਿ ਮਨਿੰਦਰ ਬੁੱਟਰ ਹੋਲੀ-ਹੋਲੀ ਆਪਣੀ ਇਸ ਐਲਬਮ ਦੇ ਗੀਤ ਰਿਲੀਜ਼ ਕਰਨ ਵਾਲੇ ਹਨ, ਜਿਸ ਦਾ ਆਗਾਜ਼ 1 ਅਪ੍ਰੈਲ ਨੂੰ ਕੀਤਾ ਜਾਵੇਗਾ। 

 
 
 
 
 
 
 
 
 
 
 
 
 
 
 
 

A post shared by Maninder Buttar (ਮੰਨੂ) (@maninderbuttar)


sunita

Content Editor

Related News