ਗਾਇਕ ਮਨਕੀਰਤ ਔਲਖ ਨੇ ਲਾਡਲੇ ਪੁੱਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

Saturday, Jul 15, 2023 - 11:32 AM (IST)

ਗਾਇਕ ਮਨਕੀਰਤ ਔਲਖ ਨੇ ਲਾਡਲੇ ਪੁੱਤ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ

ਜਲੰਧਰ (ਬਿਊਰੋ) - ਪੰਜਾਬੀ ਗਾਇਕ ਮਨਕੀਰਤ ਔਲਖ ਹੁਣ ਅਕਸਰ ਹੀ ਆਪਣੇ ਪੁੱਤਰ ਨਾਲ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਮਨਕੀਰਤ ਨੇ ਆਪਣੇ ਪੁੱਤ ਦੀਆਂ ਦੋ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਉਹ ਆਪਣੇ ਬਾਬੇ ਅਤੇ ਪੁੱਤਰ ਨਾਲ ਦਿਖਾਈ ਦੇ ਰਹੇ ਹਨ।

PunjabKesari

ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਮਨਕੀਰਤ ਔਲਖ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਮਨਕੀਰਤ ਨੇ ਕੈਪਸ਼ਨ 'ਚ ਹਾਰਟ (ਦਿਲ) ਵਾਲੀ ਇਮੋਜ਼ੀ ਸਾਂਝੀ ਕੀਤੀ ਹੈ।

PunjabKesari
ਦੱਸ ਦਈਏ ਕਿ ਮਨਕੀਰਤ ਔਲਖ ਦੇ ਘਰ 1 ਸਾਲ ਪਹਿਲਾਂ ਪੁੱਤਰ ਇਮਤਿਆਜ਼ ਨੇ ਜਨਮ ਲਿਆ ਸੀ। ਉਨ੍ਹਾਂ ਦੇ ਪੁੱਤਰ ਇਮਤਿਆਜ਼ ਦਾ ਜਨਮ ਵਿਦੇਸ਼ 'ਚ ਹੀ ਹੋਇਆ ਸੀ। ਮਨਕੀਰਤ ਔਲਖ ਨੇ ਪੁੱਤਰ ਦੇ ਇੰਡੀਆ ਆਉਣ 'ਤੇ ਵੀ ਕੁਝ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਸਨ। 

PunjabKesari

ਹਾਲ ਹੀ ‘ਚ ਮਨਕੀਰਤ ਔਲਖ ਨੇ ਇਮਤਿਆਜ਼ ਔਲਖ ਦੇ ਪਹਿਲੇ ਜਨਮ ਦਿਨ ਦਾ ਵੀਡੀਓ ਵੀ ਸਾਂਝਾ ਕੀਤਾ ਸੀ।

PunjabKesari

ਇਸ ਮੌਕੇ ਗਾਇਕ ਵੱਲੋਂ ਇੱਕ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ ‘ਚ ਐਮੀ ਵਿਰਕ, ਜੱਸੀ ਗਿੱਲ ਸਣੇ ਕਈ ਵੱਡੇ ਗਾਇਕਾਂ ਨੇ ਸ਼ਿਰਕਤ ਕੀਤੀ ਸੀ। ਸੋਸ਼ਲ ਮੀਡੀਆ ‘ਤੇ ਇਸ ਪਾਰਟੀ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ।

PunjabKesari

PunjabKesari
 


author

sunita

Content Editor

Related News