ਹੁਣ ਇਸ ਪੰਜਾਬੀ ਗਾਇਕ ਨੇ ਏਕਤਾ ਕਪੂਰ ਖ਼ਿਲਾਫ ਪੁਲਸ ਨੂੰ ਦਿੱਤੀ ਸ਼ਿਕਾਇਤ, ਜਾਣੋ ਕੀ ਹੈ ਮਾਮਲਾ

7/22/2020 2:37:49 PM

ਅੰਮ੍ਰਿਤਸਰ (ਸੰਜੀਵ) : ਪੰਜਾਬੀ ਗਾਇਕ ਕਿੰਗ ਬਲਜੀਤ ਨੇ ਅੰਮ੍ਰਿਤਸਰ 'ਚ ਬਾਲੀਵੁੱਡ ਦੀ ਪ੍ਰਸਿੱਧ ਨਿਰਮਾਤਾ ਏਕਤਾ ਕਪੂਰ ਅਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਖ਼ਿਲਾਫ਼ ਅੱਜ ਅੰਮ੍ਰਿਤਸਰ ਦੇ ਸੀ. ਜੀ. ਐੱਮ. ਦੀ ਅਦਾਲਤ 'ਚ ਕ੍ਰਿਮੀਨਲ ਸ਼ਿਕਾਇਤ ਦਰਜ ਕਰਕੇ ਭਾਰਤੀ ਫ਼ੌਜ ਦੀ ਵਰਦੀ ਦੇ ਅਪਮਾਨ ਸਬੰਧੀ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ।

ਕੀ ਹੈ ਪੂਰਾ ਮਾਮਲਾ
ਪ੍ਰਸਿੱਧ ਫ਼ਿਲਮ ਪ੍ਰੋਡਿਊਸਰ ਏਕਤਾ ਕਪੂਰ ਵੱਲੋਂ ਵੈੱਬ ਸੀਰੀਜ਼ 'ਟ੍ਰਿਪਲ ਐਕਸ 2' ਬਣਾਈ ਗਈ ਹੈ, ਜਿਸ 'ਚ ਦਰਸਾਏ ਸੀਨ 'ਚ ਇੱਕ ਆਰਮੀ ਅਫ਼ਸਰ ਦੀ ਪਤਨੀ ਨੂੰ ਆਪਣੇ ਦੋਸਤ ਨਾਲ ਰੰਗਰਲੀਆਂ ਮਨਾਉਂਦੇ ਹੋਏ ਵਿਖਾਇਆ ਗਿਆ ਹੈ। ਜਦੋਂਕਿ ਉਸ ਦਾ ਪਤੀ ਬਾਰਡਰ 'ਤੇ ਆਪਣੀ ਡਿਊਟੀ 'ਤੇ ਤਾਇਨਾਤ ਹੈ।
PunjabKesari
ਏਕਤਾ ਕਪੂਰ ਦੇ ਇਸ ਸਸਤੇ ਐਕਟ ਨੇ ਫੌਜੀ ਯੂਨੀਫ਼ਾਰਮ ਦੀ ਬੇਇੱਜ਼ਤੀ ਕੀਤੀ ਹੈ ਅਤੇ ਫੌਜੀਆਂ ਦੀਆਂ ਪਤਨੀਆਂ ਦੀ ਵੀ ਬੇਇੱਜ਼ਤੀ ਕੀਤੀ ਹ,ੈ ਜਿਹੜੀ ਕਿ ਬਰਦਾਸ਼ਤ ਤੋਂ ਬਾਹਰ ਹੈ।
PunjabKesari


sunita

Content Editor sunita