ਗਾਇਕ ਕੁਲਵਿੰਦਰ ਬਿੱਲਾ ਨੇ ਕਿਸਾਨਾਂ ਤੇ ਨੌਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਵਾਇਰਲ

Tuesday, Dec 14, 2021 - 10:40 AM (IST)

ਚੰਡੀਗੜ੍ਹ (ਬਿਊਰੋ) - ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਇੱਕ ਯੂਥ ਆਈਕਨ ਵੀ ਹਨ। ਪੰਜਾਬ ਹੀ ਨਹੀਂ ਸਗੋਂ ਦੇਸ਼-ਵਿਦੇਸ਼ 'ਚ ਕਈ ਸਰੋਤੇ ਉਨ੍ਹਾਂ ਦੀ ਗਾਇਕੀ ਦੇ ਮੁਰੀਦ ਹਨ। ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੁਲਵਿੰਦਰ ਬਿੱਲਾ ਨੇ ਖ਼ਾਸ ਕੈਪਸ਼ਨ ਦਿੱਤਾ ਹੈ। ਇਹ ਕੈਪਸ਼ਨ ਦਿੱਲੀ ਦੀਆਂ ਬਰੂਹਾਂ 'ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਲਈ ਲਿਖਿਆ ਗਿਆ ਹੈ। ਆਪਣੀ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਇਸ ਵੀਡੀਓ ਦੇ ਕੈਪਸ਼ਨ 'ਚ ਕੁਲਵਿੰਦਰ ਬਿੱਲਾ ਨੇ ਲਿਖਿਆ, "ਤੈਨੂੰ ਜਿੱਤ ਕੇ ਦਿੱਲੀਏ ਪੰਜਾਬ ਚੱਲਿਆ, ਮੁਬਾਰਕਾਂ! ਕਿਸਾਨ ਏਕਤਾ ਜ਼ਿੰਦਾਬਾਦ।" ਇਸ ਵੀਡੀਓ 'ਚ ਤੁਸੀਂ ਗਾਇਕ ਕੁਲਵਿੰਦਰ ਬਿੱਲਾ ਨੂੰ ਕਿਸਾਨਾਂ ਅਤੇ ਨੌਜਵਾਨਾਂ ਨਾਲ 'ਤੈਨੂੰ ਜਿੱਤ ਕੇ ਦਿੱਲੀਏ ਪੰਜਾਬ ਚੱਲਿਆ' ਗੀਤ 'ਤੇ ਭੰਗੜਾ ਪਾਉਂਦੇ ਹੋਏ ਵੇਖ ਸਕਦੇ ਹੋ।

ਦੱਸ ਦਈਏ ਕਿ ਕੁਲਵਿੰਦਰ ਬਿੱਲਾ ਸਣੇ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦਾ ਸਮਰਥਨ ਕਰਦੇ ਰਹੇ। ਇਸ ਦੌਰਾਨ ਕੁਲਵਿੰਦਰ ਬਿੱਲਾ ਸਣੇ ਕਈ ਮਸ਼ਹੂਰ ਪੰਜਾਬੀ ਗਾਇਕਾਂ ਨੇ ਕਿਸਾਨ ਅੰਦੋਲਨ 'ਚ ਅਖਾੜੇ ਲਾਏ ਸਨ। ਕੁਲਵਿੰਦਰ ਬਿੱਲਾ ਲਗਾਤਾਰ ਕਿਸਾਨੀ ਸੰਘਰਸ਼ 'ਚ ਹਿੱਸਾ ਲੈਂਦੇ ਰਹੇ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਰਹੇ। ਕੁਲਵਿੰਦਰ ਬਿੱਲਾ ਦੀ ਇਹ ਵੀਡੀਓ ਕਿਸਾਨਾਂ ਦੀ ਜਿੱਤ ਨੂੰ ਦਰਸਾਉਂਦੀ ਹੈ।

PunjabKesari

ਪੰਜਾਬ ਤੇ ਹਰਿਆਣਾ ਸਣੇ ਕਈ ਹੋਰਨਾਂ ਸੂਬਿਆਂ ਦੇ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ 'ਤੇ ਜਾਰੀ ਕਿਸਾਨ ਅੰਦੋਲਨ ਆਖਿਰਕਾਰ ਜਿੱਤ ਦੇ ਐਲਾਨ ਨਾਲ ਖ਼ਤਮ ਹੋ ਗਿਆ ਹੈ। ਆਪਣੇ ਹੱਕਾਂ ਸੰਘਰਸ਼ ਜਿੱਤ ਕੇ ਹੁਣ ਕਿਸਾਨ ਆਪੋ-ਆਪਣੇ ਘਰਾਂ ਨੂੰ ਵਾਪਸ ਮੁੜ ਰਹੇ ਹਨ। ਇਸ ਦੌਰਾਨ ਉਹ ਨੱਚਦੇ ਟੱਪਦੇ ਤੇ ਖੁਸ਼ੀ ਮਨਾਉਂਦੇ ਨਜ਼ਰ ਆਏ। ਦੱਸ ਦਈਏ ਕਿ ਇਹ ਅੰਦੋਲਨ ਲਗਭਗ 378 ਦਿਨਾਂ ਤੱਕ ਜਾਰੀ ਰਿਹਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


sunita

Content Editor

Related News