ਗਾਇਕ ਕਾਕਾ ਨੇ ਪਾਨ ਮਸਾਲਾ ਦੇ ਵਿਗਿਆਪਨ ਨੂੰ ਲੈ ਕੇ ਅਜੇ ਦੇਵਗਨ ਤੇ ਸ਼ਾਹਰੁਖ ਖ਼ਾਨ ''ਤੇ ਕੱਸਿਆ ਤੰਜ਼, ਆਖੀ ਇਹ ਗੱਲ

Tuesday, Sep 06, 2022 - 04:24 PM (IST)

ਗਾਇਕ ਕਾਕਾ ਨੇ ਪਾਨ ਮਸਾਲਾ ਦੇ ਵਿਗਿਆਪਨ ਨੂੰ ਲੈ ਕੇ ਅਜੇ ਦੇਵਗਨ ਤੇ ਸ਼ਾਹਰੁਖ ਖ਼ਾਨ ''ਤੇ ਕੱਸਿਆ ਤੰਜ਼, ਆਖੀ ਇਹ ਗੱਲ

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਕਾਕਾ ਇਨ੍ਹੀਂ ਦਿਨੀਂ ਕਾਫ਼ੀ ਚਰਚਾ ਵਿਚ ਬਣਿਆ ਹੋਇਆ ਹੈ।  ਉਨ੍ਹਾਂ ਦਾ ਗੀਤ 'ਮਿੱਟੀ ਦੇ ਟਿੱਬੇ' ਜ਼ਬਰਦਸਤ ਹਿੱਟ ਹੋ ਗਿਆ ਹੈ। ਇਹ ਗੀਤ ਹਰ ਦਿਨ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ। ਯੂਟਿਊਬ 'ਤੇ ਇਸ ਗੀਤ ਨੂੰ ਇੱਕ ਮਹੀਨੇ ਵਿਚ 5 ਕਰੋੜ ਦੇ ਕਰੀਬ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ-ਨਾਲ ਕਾਕਾ ਇੰਨੀਂ ਦਿਨੀਂ ਕੈਨੇਡਾ ਟੂਰ 'ਤੇ ਹਨ। ਉਹ ਕੈਨੇਡਾ ਦੇ ਵੱਖੋ-ਵੱਖ ਸ਼ਹਿਰਾਂ ਵਿਚ ਮਿਊਜ਼ਿਕ ਕੰਸਰਟ ਕਰ ਰਹੇ ਹਨ। 

ਦੱਸ ਦਈਏ ਕਿ ਹਾਲ ਹੀ ਵਿਚ ਕਾਕਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਸ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਅਤੇ ਅਜੇ ਦੇਵਗਨ 'ਤੇ ਨਿਸ਼ਾਨਾ ਸਾਧਿਆ ਹੈ। ਕਾਕਾ ਨੇ ਦੋਵੇਂ ਕਲਾਕਾਰਾਂ 'ਤੇ ਪਾਨ ਮਸਾਲਾ ਦੀ ਐਡ ਕਰਨ ਲਈ ਤਿੱਖਾ ਤੰਜ਼ ਕੱਸਿਆ ਹੈ।
ਕਾਕਾ ਨੇ ਇੱਕ ਮੀਮ ਨੂੰ ਆਪਣੀ ਸਟੋਰੀ 'ਤੇ ਸ਼ੇਅਰ ਕੀਤਾ, ਜਿਸ ਵਿਚ ਲਿਖਿਆ ਹੈ, "ਤੁਸੀਂ ਕੈਮਰੇ ਦੀ ਨਜ਼ਰ ਵਿਚ ਹੋ। ਕਿਰਪਾ ਕਰਕੇ ਪਾਨ ਜਾਂ ਗੁਟਕੇ ਨੂੰ ਇੱਧਰ-ਉੱਧਰ ਨਾ ਥੁੱਕੋ। ਜੇ ਫੜੇ ਗਏ ਤਾਂ ਚੱਟ ਕੇ ਸਾਫ਼ ਕਰਨੀ ਪਵੇਗੀ। ਚੱਟਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਪੇਂਟ ਦਾ ਖਰਚਾ ਵੀ ਦੇਣਾ ਪਵੇਗਾ।" ਇਸ ਮੀਮ ਨੂੰ ਕਾਕਾ ਨੇ ਆਪਣੀ ਸਟੋਰੀ 'ਤੇ ਸ਼ੇਅਰ ਇਸ ਵਿਚ ਸ਼ਾਹਰੁਖ ਖ਼ਾਨ ਅਤੇ ਅਜੇ ਦੇਵਗਨ ਨੂੰ ਟੈਗ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ, "ਅਜੇ ਦੇਵਗਨ ਤੇ ਸ਼ਾਹਰੁਖ ਖ਼ਾਨ ਸੁਣ ਲਓ।"

PunjabKesari

ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਤੇ ਅਜੇ ਦੇਵਗਨ ਦੋਵੇਂ ਇੱਕ ਪਾਨ ਮਸਾਲਾ ਕੰਪਨੀ ਦੇ ਬਰਾਂਡ ਅੰਬੈਸਡਰ ਹਨ। ਇਸ ਗੱਲ ਨੂੰ ਲੈ ਕੇ ਦੋਵੇਂ ਕਲਾਕਾਰਾਂ ਨੂੰ ਤਿੱਖੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਬਾਲੀਵੁੱਡ ਸਟਾਰ ਕਾਰਤਿਕ ਆਰੀਅਨ ਨੇ ਹਾਲ ਹੀ ਵਿਚ ਪਾਨ ਮਸਾਲਾ ਕੰਪਨੀ ਦਾ ਬਰਾਂਡ ਅੰਬੈਸਡਰ ਬਣਨ ਤੋਂ ਇਨਕਾਰ ਕੀਤਾ ਸੀ। ਰਿਪੋਰਟ ਵਿਚ ਸਾਹਮਣੇ ਆਇਆ ਸੀ ਕਿ ਕਾਰਤਿਕ ਆਰੀਅਨ ਨੂੰ ਵਿਗਿਆਪਨ ਲਈ 9 ਕਰੋੜ ਦਾ ਆਫ਼ਰ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਰਿਜੈਕਟ ਕਰ ਦਿੱਤਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News