ਪੰਜ ਤੱਤਾਂ ''ਚ ਵਲੀਨ ਹੋਏ ਕੇ ਦੀਪ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ(ਵੀਡੀਓ)

10/23/2020 7:34:12 PM

ਲੁਧਿਆਣਾ(ਨਰਿੰਦਰ ਮਹਿੰਦਰੂ)-  ਪੰਜਾਬੀ ਸੰਗੀਤ ਜਗਤ 'ਚ ਨੂੰ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਲੋਕ ਗਾਇਕ ਦਾ ਕੇ ਦੀਪ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ। ਬੀਤੇ ਕਈ ਸਮੇਂ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਕੇ ਦੀਪ ਨੂੰ ਅੱਜ ਲੁਧਿਆਣਾ ਤੇ ਮਾਡਲ ਟਾਊਨ ਸਥਿਤ ਸਮਸ਼ਾਨਘਾਟ 'ਚ ਪੰਜ ਤੱਤਾਂ 'ਚ ਵਲੀਨ ਕੀਤਾ ਗਿਆ।ਜਿੱਥੇ ਵੱਡੀ ਗਿਣਤੀ 'ਚ ਕਈ ਲੋਕਾਂ ਨੇ ਕੇ ਦੀਪ ਨੂੰ ਸ਼ਰਧਾਂਜਲੀ ਦਿੱਤੀ । ਵੱਡੀ ਗੱਲ ਇਹ ਰਹੀ ਕੀ ਉਨ੍ਹਾਂ ਦੇ ਅੰਤਿਮ ਸੰਸਕਾਰ ਵੇਲੇ ਕੋਈ ਵੀ ਨਾਮੀਂ ਗਾਇਕ ਸ਼ਾਮਲ ਨਹੀਂ ਹੋਇਆ ਹਾਲਾਂਕਿ ਸੰਗੀਤ ਸਮਰਾਟ ਚਰਨਜੀਤ ਆਹੂਜਾ ਤੇ ਪਾਲੀ ਦੇਤਵਾਲੀਆ ਵੱਲੋਂ ਕੇ ਦੀਪ ਨੂੰ ਸ਼ਰਧਾਂਜਲੀ ਦਿੱਤੀ ਗਈ।


ਪੰਜਾਬੀ ਗਾਇਕੀ 'ਚ ਕੇ ਦੀਪ ਤੇ ਜਗਮੋਹਨ ਕੌਰ ਦੀ ਦੋਗਾਣਾ ਗਾਇਕੀ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਸੀ। 'ਬਾਬਾ ਵੇ ਕਲਾ ਮਰੋੜ' ਤੇ 'ਤੇਰਾ ਬੜਾ ਕਰਾਰਾ ਪੂਦਨਾ' ਵਰਗੇ ਕਈ ਚਰਚਿਤ ਗੀਤ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣ ਵਾਲੇ ਕੇ ਦੀਪ ਦੇ ਜਾਣ ਨਾਲ ਪੰਜਾਬੀ ਸੰਗੀਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ।ਦੱਸ ਦਈਏ ਕੀ ਕੇ ਦੀਪ ਦਾ ਜਨਮ 10 ਦਸੰਬਰ 1940 'ਚ ਹੋਇਆ ਸੀ।ਉਨ੍ਹਾਂ ਨੇ ਬੀਤੀ ਕੱਲ੍ਹ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਅੰਤਿਮ ਸਾਹ ਲਏ। 


Lakhan Pal

Content Editor

Related News