ਪੰਜਾਬੀ ਗਾਇਕ ਜੌਰਡਨ ਸੰਧੂ ਦੇ ਘਰ ਆਈਆਂ ਖੁਸ਼ੀਆਂ, ਬਣੇ ਮੁੰਡੇ ਦੇ ਪਿਤਾ
Wednesday, Dec 10, 2025 - 02:30 PM (IST)
ਜਲੰਧਰ/ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਜੌਰਡਨ ਸੰਧੂ ਪਿਤਾ ਬਣ ਗਏ ਹਨ। ਜਾਣਕਾਰੀ ਅਨੁਸਾਰ, ਉਨ੍ਹਾਂ ਦੇ ਘਰ ਮੁੰਡੇ ਨੇ ਜਨਮ ਲਿਆ ਹੈ। ਦੱਸ ਦੇਈਏ ਕਿ ਪੰਜਾਬ ਦੇ ਮਸ਼ਹੂਰ ਗਿੱਧਾ ਕਲਾਕਾਰ ਜ਼ੋਰਾਵਰ ਸਿੰਘ ਉਰਫ਼ ਨੂਰ ਜ਼ੋਰਾ ਦੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਜੌਰਡਨ ਸੰਧੂ ਪਿਤਾ ਬਣਨ ਦੀ ਖੁਸ਼ੀ ਵਿਚ ਨੱਚਦੇ ਨਜ਼ਰ ਆ ਰਹੇ ਹਨ। ਉਥੇ ਹੀ ਇਸ ਦੌਰਾਨ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਜੌਰਡਨ ਸੰਧੂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹੈ ਡੈਡੀ ਬਣ ਗਿਆ ਮੁੰਡਾ। ਇਸ 'ਤੇ ਨੂਰ ਜ਼ੋਰਾ ਦਾ ਗਰੁੱਪ ਬੋਲੀ ਪਾਉਂਦਾ ਹੈ- ਤੇਰੇ ਘਰ ਜੰਮਿਆ ਪੁੱਤ ਵੇ ਜੌਰਡਨਾ। ਇਸ ਵੀਡੀਓ ਵਿਚ ਹਾਲ ਹੀ ਵਿਚ ਪਿਤਾ ਬਣੇ ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਵੀ ਨਜ਼ਰ ਆ ਰਹੇ ਹਨ। ਉਹ ਵੀ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਸਾਰੇ ਇਸੇ ਸਾਲ ਡੈਡੀ ਬਣੇ ਹਨ।
ਇਹ ਵੀ ਪੜ੍ਹੋ: ਬਾਲੀਵੁੱਡ ਦੀ ਖੂਬਸੂਰਤ ਹਸੀਨਾ ਨੂੰ ਡੇਟ ਕਰ ਰਿਹਾ ਇਹ ਕ੍ਰਿਕਟ ਹੋਸਟ, ਦੋਹਾਂ ਨੇ ਰਿਸ਼ਤੇ 'ਤੇ ਲਾਈ ਮੋਹਰ
ਦੱਸ ਦੇਈਏ ਕਿ ਜੌਰਡਨ ਸੰਧੂ ਨੇ ਹਮੇਸ਼ਾ ਆਪਣੀ ਸੋਹਣੀ ਆਵਾਜ਼, ਬੀਟਾਂ ਵਾਲੇ ਗੀਤ ਅਤੇ ਫਿਲਮੀ ਭੂਮਿਕਾਵਾਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ ਹਨ। ਹੁਣ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਇਹ ਨਵਾਂ ਸਫ਼ਾ ਉਨ੍ਹਾਂ ਲਈ ਦੁੱਗਣੀ ਖੁਸ਼ੀ ਲੈ ਆਇਆ ਹੈ। ਫੈਨ ਉਮੀਦ ਕਰ ਰਹੇ ਹਨ ਕਿ ਗਾਇਕ ਜਲਦੀ ਹੀ ਆਪਣੇ ਬੱਚੇ ਦੀ ਪਹਿਲੀ ਝਲਕ ਸਾਂਝੀ ਕਰਨਗੇ।
ਇਹ ਵੀ ਪੜ੍ਹੋ: 40 ਸਾਲ ਦਾ ਮਸ਼ਹੂਰ ਅਦਾਕਾਰ ਪਤਨੀ ਨਾਲ ਸ਼ਰੇਆਮ ਹੋਇਆ ਰੋਮਾਂਟਿਕ, ਲਿਪਲੌਕ ਕਰਦਿਆਂ ਤਸਵੀਰ ਕੀਤੀ ਸਾਂਝੀ
