ਜੈਸਮੀਨ ਸੈਂਡਲਾਸ ਨੇ ਮਾਂ ਨੂੰ ਇਸ ਗੱਲੋਂ ਕੀਤਾ Block, ਗਾਇਕਾ ਨੇ ਖੁਦ ਦੱਸੀ ਵਜ੍ਹਾ

Sunday, Sep 15, 2024 - 04:14 PM (IST)

ਜੈਸਮੀਨ ਸੈਂਡਲਾਸ ਨੇ ਮਾਂ ਨੂੰ ਇਸ ਗੱਲੋਂ ਕੀਤਾ Block, ਗਾਇਕਾ ਨੇ ਖੁਦ ਦੱਸੀ ਵਜ੍ਹਾ

ਐਂਟਰਟੇਨਮੈਂਟ ਡੈਸਕ  : ਪੰਜਾਬੀ ਸੰਗੀਤ ਜਗਤ 'ਚ ਗੁਲਾਬੀ ਕੁਈਨ ਦੇ ਨਾਂ ਨਾਲ ਮਸ਼ਹੂਰ ਹੋਈ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਖ਼ੂਬ ਸੁਰਖੀਆਂ ਬਟੋਰ ਰਹੀ ਹੈ। ਜੈਸਮੀਨ ਕਈ ਹਿੱਟ ਗੀਤਾਂ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। ਇਸ ਦੌਰਾਨ ਉਸ ਨੇ ਆਪਣੀ ਜ਼ਿੰਦਗੀ 'ਚ ਕਈ ਉਤਾਰ-ਚੜਾਅ ਦੇਖੇ। ਹੁਣ ਜੈਸਮੀਨ ਦੀ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਦੱਸ ਦਈਏ ਕਿ ਇਸ ਵੀਡੀਓ 'ਚ ਉਨ੍ਹਾਂ ਦੀ ਮਾਸੀ ਉਨ੍ਹਾਂ ਨੂੰ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਮੂੰਹ ਬਣਾਇਆ ਹੋਇਆ ਹੈ, ਜਿਸ 'ਤੇ ਜੈਸਮੀਨ ਸੈਂਡਲਾਸ ਆਪਣਾ ਮੂਡ ਕੁਝ ਠੀਕ ਜਿਹਾ ਕਰਦੀ ਹੈ ਅਤੇ ਮੁਸਕਰਾਉਂਦੀ ਹੋਈ ਨਜ਼ਰ ਆਉਂਦੀ ਹੈ। ਗਾਇਕਾ ਜੈਸਮੀਨ ਸੈਂਡਲਾਸ ਨੇ ਆਪਣੀ ਮਾਂ ਨੂੰ ਸੋਸ਼ਲ ਮੀਡੀਆ ਅਕਾਊਂਟ ‘ਤੇ ਬਲੌਕ ਕੀਤਾ ਹੋਇਆ ਹੈ। ਇਸ ਦੇ ਬਾਰੇ ਗਾਇਕਾ ਨੇ ਖੁਦ ਇਸ ਲਾਈਵ ਦੇ ਦੌਰਾਨ ਖੁਲਾਸਾ ਕੀਤਾ ਹੈ। ਗਾਇਕਾ ਕਹਿੰਦੀ ਹੈ ਕਿ ਉਸ ਦੀ ਮਾਂ ਹਮੇਸ਼ਾ ਉਸ ਦੇ ਗੀਤਾਂ ਅਤੇ ਉਸ ਦੀਆਂ ਤਸਵੀਰਾਂ ਨੂੰ ਲੈ ਕੇ ਰੋਕ ਟੋਕ ਕਰਦੀ ਹੈ। ਇਸੇ ਕਾਰਨ ਉਨ੍ਹਾਂ ਨੇ ਆਪਣੀ ਮਾਂ ਨੂੰ ਸੋਸ਼ਲ ਮੀਡੀਆ ‘ਤੇ ਬਲੌਕ ਕੀਤਾ ਹੋਇਆ ਹੈ। ਹਾਲਾਂਕਿ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ 'ਚ 'ਗੁਲਾਬੀ ਕਵੀਨ' ਦੇ ਨਾਂ ਨਾਲ ਮਸ਼ਹੂਰ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ। ਉਨ੍ਹਾਂ ਨੇ ਪਹਿਲਾ ਗੀਤ 'ਮੁਸਕਾਨ' ਗੀਤ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੇ ਸਨ। 

ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ

ਜੈਸਮੀਨ ਸੈਂਡਲਾਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ 'ਚ 'ਬੰਬ ਜੱਟ', 'ਸਿਪ ਸਿਪ', 'ਈਲੀਗਲ ਵੈਪਨ', 'ਸੋਨੇ ਦੀ ਚਿੜੀਆ', 'ਚੁੰਨੀ ਬਲੈਕ' ਸਣੇ ਕਈ ਗੀਤ ਸ਼ਾਮਲ ਹਨ, ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ। ਗੈਰੀ ਸੰਧੂ ਨਾਲ ਉਨ੍ਹਾਂ ਦੀ ਬਹੁਤ ਵਧੀਆ ਟਿਊਨਿੰਗ ਸੀ, ਦੋਵੇਂ ਬਹੁਤ ਵਧੀਆ ਦੋਸਤ ਸਨ ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਵੱਖ-ਵੱਖ ਹੋ ਚੁੱਕੇ ਹਨ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News