ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ ''ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)

Tuesday, Nov 22, 2022 - 06:54 PM (IST)

ਸਟੇਜ਼ ਸ਼ੋਅ ਦੌਰਾਨ ਗੈਰੀ ਸੰਧੂ ਨੇ ਕੀਤੀ ਜੈਸਮੀਨ ਸੈਂਡਲਾਸ ''ਤੇ ਟਿੱਪਣੀ, ਸ਼ਰੇਆਮ ਆਖ ਦਿੱਤੀ ਇਹ ਗੱਲ (ਵੀਡੀਓ)

ਜਲੰਧਰ (ਬਿਊਰੋ) - ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇੰਨੀਂ ਦਿਨੀਂ ਗਾਇਕਾ ਜੈਸਮੀਨ ਸੈਂਡਲਾਸ ਪੰਜਾਬ ਆਈ ਹੋਈ ਹੈ। ਜਦੋਂ ਤੋਂ ਉਹ ਪੰਜਾਬ ਆਈ ਹੈ, ਉਦੋਂ ਤੋਂ ਕਿਸੇ ਨਾ ਕਿਸੇ ਕਾਰਨ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਨੇ ਇੱਕ-ਦੂਜੇ ਨੂੰ ਲਗਭਗ 2 ਸਾਲ ਡੇਟ ਕੀਤਾ ਪਰ ਹੁਣ ਉਹ ਇੱਕ-ਦੂਜੇ ਨੂੰ ਵੇਖਣਾ ਵੀ ਨਹੀਂ ਪਸੰਦ ਕਰਦੇ। ਦੋਵਾਂ ਨੇ ਕਈ ਸਟੇਜ ਸ਼ੋਅ ਅਤੇ ਇੰਸਟਾਗ੍ਰਾਮ ਲਾਈਵ ਸੈਸ਼ਨਾਂ 'ਚ ਇੱਕ-ਦੂਜੇ ਦਾ ਵਿਰੋਧ ਕੀਤਾ ਪਰ ਹੁਣ ਇੱਕ ਨਵਾਂ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਗੈਰੀ ਸੰਧੂ ਆਪਣੇ ਦੋਸਤ ਜੀ ਖ਼ਾਨ ਨਾਲ ਲਾਈਵ ਸ਼ੋਅ 'ਚ ਨਜ਼ਰ ਆ ਰਹੇ ਹਨ। ਵਾਇਰਲ ਹੋਈ ਵੀਡੀਓ 'ਚ ਗੈਰੀ ਸੰਧੂ ਨੇ ਕੁਝ ਅਜਿਹਾ ਕਹਿ ਦਿੱਤਾ, ਜੋ ਦਿਲ ਨੂੰ ਖਿੱਚ ਪਾਉਂਦੀ ਹੈ।

ਦੱਸ ਦਈਏ ਕਿ ਗੈਰੀ ਸੰਧੂ ਨੇ ਖੁਲਾਸਾ ਕੀਤਾ ਕਿ ਜੀ ਖ਼ਾਨ ਦਾ ਪ੍ਰਸਿੱਧ ਪੰਜਾਬੀ ਗੀਤ 'ਪੈਗ ਮੋਟੇ ਮੋਟੇ' ਅਸਲ 'ਚ ਜੈਸਮੀਨ ਸੈਂਡਲਾਸ ਲਈ ਲਿਖਿਆ ਗਿਆ ਸੀ। ਜਿਵੇਂ ਕਿ ਦੋਵੇਂ ਇੱਕ-ਦੂਜੇ ਤੋਂ ਵੱਖ ਹੋ ਗਏ ਹਨ, ਹੁਣ ਜੀ ਖ਼ਾਨ ਸੈਂਡਲਾਸ ਲਈ ਲਿਖੇ ਗੀਤ ਗਾਉਂਦੇ ਹਨ। ਇੰਨਾ ਹੀ ਨਹੀਂ ਗੈਰੀ ਸੰਧੂ ਵੀ ਜੈਸਮੀਨ ਦੀ ਤਾਰੀਫ਼ ਕਰਦਾ ਹੈ। ਉਸ ਨੇ ਕਿਹਾ ਜੈਸਮੀਨ ਨਾ ਸਿਰਫ਼ ਇੱਕ ਪ੍ਰਤਿਭਾਸ਼ਾਲੀ ਕਲਾਕਾਰ ਹੈ, ਸਗੋਂ ਇੱਕ ਵਧੀਆ ਇਨਸਾਨ ਵੀ ਹੈ।

PunjabKesari

ਕਈ ਸਾਲਾਂ ਬਾਅਦ ਜੈਸਮੀਨ ਸੈਂਡਲਾਸ ਨੇ ਸੋਨਮ ਬਾਜਵਾ ਦੇ ਸ਼ੋਅ 'ਦਿਲ ਦੀਆਂ ਗੱਲਾਂ' 'ਤੇ ਆਪਣੇ ਅਨੁਭਵ ਬਾਰੇ ਚਰਚਾ ਕੀਤੀ। ਬ੍ਰੇਕਅੱਪ ਤੋਂ ਬਾਅਦ ਆਪਣੀ ਸਥਿਤੀ ਬਾਰੇ ਬੋਲਦਿਆਂ, ਜੈਸਮੀਨ ਕਿਹਾ, ''ਮੈਨੂੰ ਮਹਿਸੂਸ ਹੋਇਆ ਜਿਵੇਂ ਮੈਂ ਪਹਿਲਾਂ ਕਦੇ ਪਿਆਰ ਨਹੀਂ ਕੀਤਾ ਸੀ, ਮੈਂ ਮਹਿਸੂਸ ਕੀਤਾ ਕਿ ਇਸ ਤੋਂ ਪਹਿਲਾਂ ਕਿਸੇ ਨੇ ਵੀ ਮੇਰਾ ਦਿਲ ਨਹੀਂ ਤੋੜਿਆ ਸੀ।'' ਗੈਰੀ ਸੰਧੂ ਹੁਣ ਵਿਆਹਿਆ ਹੋਇਆ ਹੈ ਅਤੇ ਉਸ ਦਾ ਇੱਕ ਪੁੱਤਰ ਹੈ। 


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News