ਜਸਬੀਰ ਜੱਸੀ ਤੇ ਮੀਕਾ ਸਿੰਘ ਨੇ ਲਿਆ ਚਾਹ ਦਾ ਅਨੰਦ, ਵੇਖੋ ਵੀਡੀਓ
Sunday, Sep 15, 2024 - 12:21 PM (IST)
 
            
            ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ‘ਚ ਉਨ੍ਹਾਂ ਦੇ ਨਾਲ ਮੀਕਾ ਸਿੰਘ ਨਜ਼ਰ ਆ ਰਹੇ ਹਨ। ਦੋਵੇਂ ਜਣੇ ਵ੍ਹਾਈਟ ਚਾਹ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਜਸਬੀਰ ਜੱਸੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਮੀਕਾ ਸਿੰਘ ਦਾ ਘਰ ਆਉਣ ‘ਤੇ ਧੰਨਵਾਦ ਕੀਤਾ।
ਜਸਬੀਰ ਜੱਸੀ ਇਸ ਵੀਡੀਓ ‘ਚ ਕਹਿ ਰਹੇ ਹਨ ਕਿ ਅਸੀਂ ਦੋਵੇਂ ਜਣੇ ਲੜਦੇ ਵੀ ਬਹੁਤ ਹਾਂ ਪਰ ਦਿਲੋਂ ਮੁੱਹਬਤ ਕਰਦੇ ਹਾਂ। ਮੀਕਾ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੇ ਪਹਿਲੀ ਵਾਰ ਵ੍ਹਾਈਟ ਚਾਹ ਪੀਤੀ ਹੈ ਅਤੇ ਪਹਿਲੀ ਵਾਰ ਵ੍ਹਾਈਟ ਚਾਹ ਬਾਰੇ ਸੁਣਿਆ ਹੈ। ਦੱਸ ਦਈਏ ਕਿ ਜਸਬੀਰ ਜੱਸੀ ਮੀਕਾ ਸਿੰਘ ਅਤੇ ਕਪਿਲ ਸ਼ਰਮਾ ਦੀ ਗੂੜ੍ਹੀ ਦੋਸਤੀ ਹੈ ਅਤੇ ਅਕਸਰ ਦੋਸਤਾਂ ਦੀ ਇਹ ਤਿਕੜੀ ਇੱਕਠੀ ਨਜ਼ਰ ਆਉਂਦੀ ਹੈ।
ਇਹ ਖ਼ਬਰ ਵੀ ਪੜ੍ਹੋ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ
ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਮੀਕਾ ਸਿੰਘ ਵੀ ਪਿਛਲੇ ਕਈ ਸਾਲਾਂ ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            