ਗਾਇਕ ਇੰਦਰਜੀਤ ਨਿੱਕੂ ਨੇ ਕੀਤਾ ਨਵੇਂ ਗੀਤ ਦਾ ਐਲਾਨ, ਐਲੀ ਮਾਂਗਟ ਨਾਲ ਆਉਣਗੇ ਨਜ਼ਰ

Sunday, Oct 23, 2022 - 09:56 AM (IST)

ਗਾਇਕ ਇੰਦਰਜੀਤ ਨਿੱਕੂ ਨੇ ਕੀਤਾ ਨਵੇਂ ਗੀਤ ਦਾ ਐਲਾਨ, ਐਲੀ ਮਾਂਗਟ ਨਾਲ ਆਉਣਗੇ ਨਜ਼ਰ

ਜਲੰਧਰ (ਬਿਊਰੋ) : ਕੁਝ ਮਹੀਨੇ ਪਹਿਲਾ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਬਹੁਤ ਮਾੜੇ ਸਮੇਂ 'ਚੋਂ ਗੁਜ਼ਰ ਰਹੇ ਸਨ ਪਰ ਹੁਣ ਉਨ੍ਹਾਂ ਦਾ ਸਮਾਂ ਬਦਲ ਚੁੱਕਿਆ ਹੈ। ਇਸ ਕਰਕੇ ਇੰਦਰਜੀਤ ਨਿੱਕੂ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇੰਨਾਂ ਹੀ ਨਹੀਂ ਗਾਇਕ ਨਿੱਕੂ ਨੇ ਨਵੇਂ ਗੀਤਾਂ ਦੀ ਝੜੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਇੰਦਰਜੀਤ ਨਿੱਕੂ ਨੇ ਪਰਮੀਸ਼ ਵਰਮਾ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ ਲਈ ਗੀਤ ਰਿਕਾਰਡ ਕੀਤੇ ਸਨ। ਹੁਣ ਇੰਦਰਜੀਤ ਨਿੱਕੂ ਮੁੜ ਤੋਂ ਨਵੇਂ ਗੀਤ ਨਾਲ ਜਲਦ ਹਾਜ਼ਰ ਹੋਣ ਜਾ ਰਹੇ ਹਨ। ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਨਵੇਂ ਗੀਤ ਦੀ ਰਿਕਾਰਡਿੰਗ ਕਰਦੇ ਨਜ਼ਰ ਆ ਰਹੇ ਹਨ। ਤਸਵੀਰ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਨਿੱਕੂ ਦਾ ਨਵਾਂ ਗੀਤ ਐਲੀ ਮਾਂਗਟ ਨਾਲ ਜਲਦ ਆ ਰਿਹਾ ਹੈ। ਇੰਦਰਜੀਤ ਨਿੱਕੂ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਵੀ ਕੀਤੀ ਹੈ।

PunjabKesari

ਦੱਸ ਦਈਏ ਕਿ ਇੰਦਰਜੀਤ ਨਿੱਕੂ ਦੀ ਕੁੱਝ ਸਮਾਂ ਪਹਿਲਾਂ ਇੱਕ ਬਾਬੇ ਦੇ ਦਰਬਾਰ 'ਚ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਬਾਬੇ ਨੂੰ ਆਪਣੀਆਂ ਪਰੇਸ਼ਾਨੀਆਂ ਦੱਸਦੇ ਹੋਏ ਨਜ਼ਰ ਆਏ ਸਨ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਫੈਲ ਗਈ ਸੀ, ਜਿਸ ਨੂੰ ਵੇਖ ਕੇ ਕਈ ਲੋਕਾਂ ਨੇ ਨਿੱਕੀ ਦੀ ਆਲੋਚਨਾ ਕੀਤੀ ਅਤੇ ਕਈਆਂ ਨੇ ਸਮਰਥਨ ਕਰਦੇ ਹੋਏ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਤੋਂ ਬਾਅਦ ਇੰਦਰਜੀਤ ਨਿੱਕੂ ਦਾ ਗੀਤ 'ਮੇਹਰਬਾਨੀ' ਰਿਲੀਜ਼ ਹੋਇਆ ਸੀ।

ਦੱਸਣਯੋਗ ਹੈ ਕਿ ਪੰਜਾਬੀ ਇੰਡਸਟਰੀ 'ਚ ਇੰਦਰਜੀਤ ਨਿੱਕੂ ਨੇ ਆਪਣੀ ਨਵੀਂ ਪਾਰੀ 'ਮੇਹਰਬਾਨੀ' ਗੀਤ ਨਾਲ ਸ਼ੁਰੂ ਕੀਤੀ ਸੀ। ਇਸ ਗੀਤ ਨੂੰ ਪਰਮੀਸ਼ ਵਰਮਾ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਨਿੱਕੂ ਨੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਲਈ ਵੀ ਗਾਣੇ ਗਾਏ। ਇਸ ਦੇ ਨਾਲ-ਨਾਲ ਨਿੱਕੂ ਜਲਦ ਹੀ ਵਰਲਡ ਟੂਰ ਵੀ ਕਰਨ ਜਾ ਰਹੇ ਹਨ, ਜਿਸ ਬਾਰੇ ਉਹ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News