ਜਨਮਦਿਨ ਦੇ ਖ਼ਾਸ ਮੌਕੇ ''ਤੇ ਹਰਫ ਚੀਮਾ ਨੇ ਕਿਸਾਨਾਂ ਦੇ ਹੱਕ ''ਚ ਕੀਤਾ ਇਹ ਐਲਾਨ

2021-09-13T15:57:45.14

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਹਰਫ ਚੀਮਾ ਦਾ ਅੱਜ ਜਨਮਦਿਨ ਹੈ। ਆਪਣੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਹਰਫ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਸਾਂਝਾ ਕਰਦੇ ਹੋਏ ਹਰਫ ਚੀਮਾ ਨੇ ਕਿਸਾਨਾਂ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਆਪਣੇ ਜਨਮਦਿਨ 'ਤੇ ਕਿਸਾਨਾਂ ਨੂੰ ਸਮਰਪਿਤ ਆਪਣੇ ਨਵੇਂ ਗੀਤ 'ਬਗਾਵਤ' ਦਾ ਐਲਾਨ ਵੀ ਕਰ ਦਿੱਤਾ ਹੈ।

PunjabKesari

ਹਰਫ ਚੀਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਰ ਸਾਂਝਾ ਕਰਦਿਆਂ ਲਿਖਿਆ ਹੈ, ''ਬਹੁਤ ਸੁਨੇਹੇ ਮਿਲੇ ਜਨਮਦਿਨ ਦੇ । ਅੱਜ ਅੰਦੋਲਨ ਨਾਲ ਤੁਰੇ ਨੂੰ ਸਾਲ ਹੋ ਗਿਆ ਪੂਰਾ, ਕੋਸ਼ਿਸ ਸੀ ਕਿ ਜਿਨਾ ਸਮਾਂ ਅੰਦੋਲਨ ਚੱਲੇਗਾ ਗੀਤਾਂ ਜਰੀਏ ਤੇ ਆਪ ਮੋਰਚੇ 'ਚ ਜਾ ਕੇ ਸੇਵਾ ਕਰਦੇ ਰਹਾਂਗੇ। ਕਹਿ ਦੇਣਾ ਆਸਾਨ ਹੈ ਪਰ ਕਰਵਾਉਣ ਵਾਲਾ ਵਾਹਿਗੁਰੂ। ਅੱਜ ਇਸ ਮੌਕੇ ਅੰਦੋਲਨ ਦੇ ਅਗਲੇ ਗੀਤ ਦਾ ਪੋਸਟਰ ਸਾਂਝਾ ਕਰ ਰਿਹਾ, ਜੋ 17 ਤਰੀਕ ਨੂੰ ਰਿਲੀਜ਼ ਕਰਾਂਗੇ। ਜਾਲਮ ਸਰਕਾਰ ਝੁਕਣ ਦੇ ਨੇੜੇ ਆ ਡੱਟੇ ਰਹੋ।'' ਹਰਫ ਚੀਮਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Harf Cheema (ਹਰਫ) (@harfcheema)

ਹਰਫ ਚੀਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰਫ ਚੀਮਾ ਕਿਸਾਨ ਅੰਦੋਲਨ ਨਾਲ ਪਹਿਲੇ ਦਿਨ ਤੋਂ ਹੀ ਜੁੜੇ ਹੋਏ ਹਨ। ਉਹ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ ਅਤੇ ਆਪਣੇ ਜਨਮਦਿਨ 'ਤੇ ਵੀ ਉਨ੍ਹਾਂ ਨੇ ਕਿਸਾਨਾਂ ਦੇ ਹੱਕ 'ਚ ਗੀਤ ਕੱਢਣ ਦਾ ਐਲਾਨ ਕੀਤਾ ਹੈ।


sunita

Content Editor sunita