ਗੁਰਸ਼ਬਦ ਨੇ ਆਪਣੇ ਗੀਤ ''ਦਿੱਲੀ ਦੇ ਭੁਲੇਖੇ'' ਨਾਲ ਗੁਰੂਆਂ, ਮਿੱਟੀ ਤੇ ਕਿਸਾਨੀ ਸੰਘਰਸ਼ ਦੀ ਕੀਤੀ ਗੱਲ
Friday, Dec 04, 2020 - 01:58 PM (IST)
ਜਲੰਧਰ (ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਗੁਰਸ਼ਬਦ ਜੋ ਕਿ ਆਪਣੇ ਨਵੇਂ ਗੀਤ 'ਦਿੱਲੀ ਦੇ ਭੁਲੇਖੇ' ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ 'ਚ ਗੁਰਸ਼ਬਦ ਨੇ ਗੁਰੂਆਂ ਵਲੋਂ ਦਿੱਤੇ ਕਿੱਤੇ ਕਿਸਾਨੀ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਵੀ ਪੇਸ਼ ਕੀਤਾ ਹੈ। ਗੁਰਸ਼ਬਦ ਨੇ ਗੀਤ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, 'ਦਿੱਲੀ ਦੇ ਭੁਲੇਖੇ (ਕਿਰਤੀ ਦੀ ਵਾਰ) #farmerprotest #farmersprotests #farmerschallenge #kisanektazindabaad।' ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਸੱਤਾ ਵੀਰੋਵਾਲੀਆ Satta Vairowalia ਨੇ ਲਿਖੇ ਹਨ, ਜਿਸ ਨੂੰ ਸੰਗੀਤ ਬਾਲੀ ਕਲਸੀ Balli Kalsi ਨੇ ਦਿੱਤਾ ਹੈ। ਇਸ ਗੀਤ ਦਾ ਲਿਰਿਕਲ ਵੀਡੀਓ ਗੁਰਸ਼ਬਦ ਦੇ ਯੂਟਿਊਬ ਚੈਨਲ 'ਤੇ ਹੀ ਰਿਲੀਜ਼ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਿਸਾਨੀਂ ਦੇ ਲਈ ਗੁਰਸ਼ਬਦ ਗੀਤ 'ਉੱਠਣ ਦਾ ਵੇਲ਼ਾ' ਲੈ ਕੇ ਆਏ ਸੀ। ਜੇ ਗੱਲ ਕਰੀਏ ਕਿਸਾਨ ਸੰਘਰਸ਼ ਦੀ ਤਾਂ ਉਹ ਵੱਧਦਾ ਹੀ ਜਾ ਰਿਹਾ ਹੈ ਤੇ ਹੁਣ ਇਹ ਅੰਤਰਾਸ਼ਟਰੀ ਪੱਧਰ ਤੱਕ ਪਹੁੰਚ ਚੁੱਕਿਆ ਹੈ।
ਦੱਸਣਯੋਗ ਹੈ ਕਿ ਪੰਜਾਬੀ ਗਾਇਕਾਂ 'ਤੇ ਵੀ ਕਿਸਾਨੀ ਅੰਦੋਲਨ ਦਾ ਪ੍ਰਭਾਵ ਪਿਆ ਪਰ ਹੁਣ ਕਿਸਾਨ ਅੰਦੋਲਨ ਨੇ ਕਲਾਕਾਰਾਂ ਦੀ ਸੋਚ ਨੂੰ ਨਵਾਂ ਰੰਗ ਦਿੱਤਾ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਲਈ ਜੋ ਗਾਣੇ ਲਿਖੇ ਹਨ, ਉਹ ਯੂਟਿਊਬ 'ਤੇ ਕਾਫ਼ੀ ਧਮਾਲ ਕਰ ਰਹੇ ਹਨ। ਗਾਇਕ ਜੱਸ ਬਾਜਵਾ ਦਾ ਲਿਖਿਆ ਗੀਤ 'ਜੱਟਾ ਤਕੜਾ ਹੋਜਾ' ਯੂਟਿਊਬ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਗੀਤ 'ਚ ਕਿਸਾਨਾਂ ਨੂੰ ਆਪਣੀ ਜ਼ਮੀਨ ਗਵਾਉਣ ਦਾ ਡਰ ਦਿਖਾਇਆ ਗਿਆ ਹੈ।
ਹਰਫ ਚੀਮਾ ਦਾ ਲਿਖਿਆ ਗੀਤ 'ਪੇਚਾ' ਵੀ ਯੂਟਿਊਬ 'ਤੇ ਜ਼ਬਰਦਸਤ ਕਮਾਲ ਕਰ ਰਿਹਾ ਹੈ। ਇਸ ਗੀਤ ਨੂੰ ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਮਿਲ ਕੇ ਗਾਇਆ ਹੈ। ਸੰਗੀਤ ਵੀਡੀਓ 'ਚ ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿੱਤੇ ਹਨ। ਅਸਲੀ ਕਲਿੱਪ ਨੂੰ ਵੀ ਗੀਤ 'ਚ ਕੁਝ ਥਾਂਵਾਂ 'ਤੇ ਵਰਤਿਆ ਗਿਆ ਹੈ।
ਹਿੰਮਤ ਸੰਧੂ ਵਲੋਂ ਲਿਖਿਆ ਤੇ ਗਾਇਆ 'ਅਸੀਂ ਵਡਾਂਗੇ' ਗੀਤ ਨੂੰ ਹੁਣ ਤੱਕ ਯੂਟਿਊਬ 'ਤੇ 50 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਹਿੰਮਤ ਨੇ ਵੀ ਤਿਆਰ ਕੀਤਾ ਹੈ ਤੇ ਇਸ ਦੀ ਵੀਡੀਓ 'ਚ ਕਿਸਾਨਾਂ ਵੱਲੋਂ ਬੈਰੀਕੇਡ ਢਾਹੁਣ ਤੇ ਅੰਦੋਲਨ ਦੇ ਹੋਰ ਦ੍ਰਿਸ਼ਾਂ ਨੂੰ ਸ਼ਾਮਲ ਕਰਕੇ ਤਿਆਰ ਕੀਤੀ ਗਈ ਹੈ।
ਨੋਟ - ਗੁਰਸ਼ਬਦ ਦੇ ਇਸ ਗੀਤ ਗੀਤ ਬਾਰੇ ਤੁਹਾਡੇ ਕੀ ਵਿਚਾਰ ਨੇ, ਕੁਮੈਂਟਸ ਬਾਕਸ 'ਚ ਜਾ ਕੇ ਦਿਓ ਆਪਣੇ ਰਾਏ।