ਗੁਰਪ੍ਰੀਤ ਢੱਟ ਦੀ ਅੰਤਿਮ ਅਰਦਾਸ ਅੱਜ, ਪਰਿਵਾਰ ਨੂੰ ਵਿਲਕਦਿਆਂ ਛੱਡ ਗਿਆ ਗਾਇਕ

Friday, Dec 29, 2023 - 11:26 AM (IST)

ਗੁਰਪ੍ਰੀਤ ਢੱਟ ਦੀ ਅੰਤਿਮ ਅਰਦਾਸ ਅੱਜ, ਪਰਿਵਾਰ ਨੂੰ ਵਿਲਕਦਿਆਂ ਛੱਡ ਗਿਆ ਗਾਇਕ

ਜਲੰਧਰ (ਸੋਮ) - ਸੁਪਰਹਿੱਟ ਗੀਤ 'ਅੱਖਾਂ ਬਿੱਲੀਆਂ ਸਦਾ ਰਹਿਣ ਗਿਲੀਆਂ', 'ਨਾ ਰੋਕੋ ਮੈਨੂੰ ਪੀਣ ਦਿਓ', 'ਸਾਨੂੰ ਸੱਜਣ ਚੇਤੇ ਆਏ ਨੇ' ਤੇ 'ਖ਼ੁਫ਼ੀਆ ਰਿਪੋਰਟ ਆਈ ਅਤੇ ‘ਪੀਣੀ ਆ ਸਰਦਾਰਾ ਅੱਜ ਘੁੱਟ ਪੀਣੀ ਆ’ ਵਰਗੇ ਗੀਤਾਂ ਨਾਲ ਚਰਚਿਤ ਤੇ ਮਸ਼ਹੂਰ ਹੋਏ ਗਾਇਕ ਗੁਰਪ੍ਰੀਤ ਢੱਟ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ। ਮਾਤਾ ਹਰਬੰਸ ਕੌਰ ਤੇ ਪਿਤਾ ਰਾਵਲ ਸਿੰਘ ਦਾ ਇਹ ਲਾਡਲਾ ਸਪੁੱਤਰ ਪਿੰਡ ਢੱਟ ਜ਼ਿਲਾ ਹੁਸ਼ਿਆਰਪੁਰ ਦਾ ਜੰਮਪਲ ਸੀ। 

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

ਦੱਸ ਦਈਏ ਕਿ ਗਾਇਕ ਗੁਰਪ੍ਰੀਤ ਢੱਟ ਹੋਰੀਂ 5 ਭੈਣ-ਭਰਾ ਸਨ। ਇਹ ਮਰਹੂਮ ਸਟਾਰ ਗਾਇਕ ਇਨੀਂ ਦਿਨੀਂ ਅਨੰਦ ਨਗਰ, ਮਕਸੂਦਾਂ ਜਲੰਧਰ ਵਿਖੇ ਕਾਫੀ ਸਮੇਂ ਤੋਂ ਰਹਿ ਰਿਹਾ ਸੀ। ਆਪਣੇ ਪਿੱਛੇ ਆਪਣੀ ਜੀਵਨ ਸਾਥਣ ਤੇ 3 ਬੇਟੀਆਂ ਛੱਡ ਗਏ ਹਨ। 29 ਦਸੰਬਰ, ਸ਼ੁੱਕਰਵਾਰ ਨੂੰ 12 ਵਜੇ ਬਾਅਦ ਦੁਪਹਿਰ ਅਨੰਦ ਨਗਰ ਮਕਸੂਦਾਂ, ਜਲੰਧਰ ਦੇ ਗੁਰੂ ਘਰ ’ਚ ਇਸ ਦੀ ਅੰਤਿਮ ਅਰਦਾਸ ਹੋਵੇਗੀ। ਉਨ੍ਹਾਂ ਦੇ ਨਜ਼ਦੀਕੀ ਗਾਇਕ ਤੇ ਅਦਾਕਾਰ ਦੋਸਤ ਸਾਬੀ ਕਾਹਲੋਂ ਨੇ ਦੱਸਿਆ ਕਿ ਸੰਗੀਤ ਜਗਤ ਨਾਲ ਸਬੰਧਤ ਲੋਕ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਪਹੁੰਚਣਗੇ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


author

sunita

Content Editor

Related News