...ਤਾਂ ਇਸ ਕਰਕੇ ਗੈਰੀ ਸੰਧੂ ਆਖਣਾ ਚਾਹੁੰਦਾ ਗਾਇਕੀ ਦੇ ਖ਼ੇਤਰ ਨੂੰ ਅਲਵਿਦਾ, ਵਜ੍ਹਾ ਹੈ ਗੰਭੀਰ

Friday, May 28, 2021 - 04:43 PM (IST)

...ਤਾਂ ਇਸ ਕਰਕੇ ਗੈਰੀ ਸੰਧੂ ਆਖਣਾ ਚਾਹੁੰਦਾ ਗਾਇਕੀ ਦੇ ਖ਼ੇਤਰ ਨੂੰ ਅਲਵਿਦਾ, ਵਜ੍ਹਾ ਹੈ ਗੰਭੀਰ

ਚੰਡੀਗੜ੍ਹ (ਬਿਊਰੋ) : ਗਾਇਕ ਗੈਰੀ ਸੰਧੂ ਨੇ ਆਪਣੀ ਆਵਾਜ਼ ਗਵਾ ਲਈ ਹੈ। ਇਸ ਦਾ ਸਬੂਤ ਦੇਣ ਲਈ ਗੈਰੀ ਸੰਧੂ ਨੇ ਗਾ ਕੇ ਵਿਖਾਇਆ ਹੈ। ਉਸ ਨੇ ਕਿਹਾ ਹੈ ਕਿ ''ਮੇਰੀ ਗ਼ਲਤੀ ਕਰਕੇ ਹੀ ਮੇਰੀ ਆਵਾਜ਼ ਗਈ ਹੈ। ਆਵਾਜ਼ ਜਾਣ ਦੇ ਦਾਅਵਿਆਂ ਬਾਰੇ ਕਈਆਂ ਨੇ ਗੈਰੀ ਸੰਧੂ ਨੂੰ ਝੂਠਾ ਦੱਸਿਆ ਸੀ। ਇਸ ਲਈ ਝੂਠਾ ਦੱਸਣ ਵਾਲਿਆਂ ਨੂੰ ਗੈਰੀ ਨੇ ਗਾ ਕੇ ਸੁਣਾਇਆ ਹੈ।''

PunjabKesari

ਦੱਸ ਦਈਏ ਕਿ ਕੋਰੋਨਾ ਕਾਰਨ ਗੈਰੀ ਸੰਧੂ ਦਾ ਕਰੀਅਰ ਖ਼ਤਰੇ 'ਚ ਹੈ। ਇਸ ਬਾਰੇ ਗੈਰੀ ਸੰਧੂ ਨੇ ਖ਼ੁਦ ਖ਼ੁਲਾਸਾ ਕੀਤਾ ਸੀ। ਉਸ ਨੇ ਕਿਹਾ ਹੈ ਕਿ ਕੋਰੋਨਾ ਤੋਂ ਬਾਅਦ ਗਾਉਣ 'ਚ ਦਿੱਕਤ ਆ ਰਹੀ ਹੈ। ਉਸ ਦੇ ਨਵੇਂ ਗੀਤ ਰਿਕਾਰਡ ਨਹੀਂ ਹੋ ਰਹੇ। ਉਸ ਨੇ ਕਈ ਵਾਰ ਗਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ਼ ਨਹੀਂ ਬਣੀ। ਇਸ ਲਈ ਕੋਰੋਨਾ ਤੋਂ ਪਹਿਲਾਂ ਰਿਕਾਰਡ ਹੋਏ ਗੀਤ ਗੈਰੀ ਸੰਧੂ ਦੇ ਆਖ਼ਰੀ ਹੋ ਸਕਦੇ ਹਨ।

PunjabKesari

ਵਿਵਾਦਾਂ 'ਚ ਰਹੇ ਗੈਰੀ
ਪਿਛਲੇ ਕਈ ਦਿਨਾਂ ਤੋਂ ਪੰਜਾਬੀ ਸੰਗੀਤ ਇੰਡਸਟਰੀ 'ਚ ਗੈਰੀ ਸੰਧੂ ਦੀ ਇੱਕ ਟਿੱਪਣੀ ਮਗਰੋਂ ਹਲਚਲ ਪੈਦਾ ਹੋ ਗਈ ਸੀ। ਕੁਝ ਦਿਨ ਪਹਿਲਾਂ ਗੈਰੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਸੁਰ ਠੀਕ ਨਹੀਂ ਲੱਗ ਰਹੇ ਅਤੇ ਹੋ ਸਕਦਾ ਹੈ ਕਿ ਉਹ ਗਾਇਕੀ ਛੱਡ ਦੇਣ। ਗੈਰੀ ਸੰਧੂ ਦੇ ਇਸ ਬਿਆਨ ਮਗਰੋਂ ਉਸ ਦੇ ਪ੍ਰਸ਼ੰਸਕ ਕਾਫ਼ੀ ਨਿਰਾਸ਼ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਉਸ ਦੇ ਪ੍ਰਸ਼ੰਸਕ ਵੱਖ-ਵੱਖ ਪ੍ਰਤੀਕਿਰਆ ਦੇ ਰਹੇ ਹਨ। ਇੱਕ ਫੈਨ ਨੇ ਕਿਹਾ ਕਿ 'ਜਿੰਨਾ ਮਰਜ਼ੀ ਮਾੜਾ ਗਾਓ, ਅਸੀਂ ਸੁਣ ਲਵਾਂਗੇ।'

PunjabKesari
ਇਸ ਤੋਂ ਬਾਅਦ ਜੋ ਗੈਰੀ ਸੰਧੂ ਨੇ ਜਵਾਬ ਦਿੱਤਾ ਉਸ ਨੇ ਪ੍ਰਸ਼ੰਸਕਾਂ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ। ਗੈਰੀ ਸੰਧੂ ਨੇ ਕਿਹਾ, "ਓਕੇ ਬ੍ਰੋ, ਜਿੰਨਾ ਵੀ ਮਾੜਾ ਗਾਵਾਂ ਫ਼ਿਰ ਵੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂਵਾਲਾ ਤੇ ਹਰਮਨ ਚੀਮਾ ਜਿੰਨਾ ਮਾੜਾ ਵੀ ਨਹੀਂ ਗਾਉਂਦਾ...ਫੇਰ ਭਾਵੇਂ ਗੁੱਸਾ ਕਰ ਲੈਣ...ਬਹੁਤ ਚਿਰ ਦੀ ਗੱਲ ਦਿਲ 'ਚ ਸੀ।"

PunjabKesari


author

sunita

Content Editor

Related News