ਦਿਲਜੀਤ ਦੇ ਲਾਈਵ ਸ਼ੋਅ ''ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼

Monday, Sep 23, 2024 - 02:57 PM (IST)

ਦਿਲਜੀਤ ਦੇ ਲਾਈਵ ਸ਼ੋਅ ''ਚ ED Sheeran ਨੇ ਅਚਾਨਕ ਮਾਰੀ ਐਂਟਰੀ, ਖੁਸ਼ੀ ਨਾਲ ਝੂਮ ਉੱਠੇ ਫੈਨਜ਼

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕ ਸ਼ੋਅ Dil-Lumiati Tour ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਤੇ ਮਸ਼ਹੂਰ ਹਾਲੀਵੁੱਡ ਗਾਇਕ Ed Sheeran ਇੱਕਠੇ ਪਰਫਾਰਮ ਕਰਦੇ ਨਜ਼ਰ ਆਏ। ਦਰਅਸਲ ਦਿਲਜੀਤ ਦੋਸਾਂਝ ਦੇ ਫੈਨਜ਼ ਉਦੋਂ ਹੈਰਾਨ ਰਹਿ ਗਏ ਜਦੋਂ ਆਪਣੇ ਚੱਲਦੇ ਸ਼ੋਅ 'ਚ ਉਨ੍ਹਾਂ ਮਸ਼ਹੂਰ ਬ੍ਰਿਟਿਸ਼ ਗਾਇਕ ਤੇ ਸੰਗੀਤਕਾਰ Ed Sheeran ਨੂੰ ਸਟੇਜ 'ਤੇ ਆਪਣੇ ਨਾਲ ਪਰਫਾਰਮ ਕਰਨ ਲਈ ਬੁਲਾਇਆ। ਜਿੱਥੇ ਸ਼ੀਰਨ ਨੇ ਵੋਕਲ ਅਤੇ ਗਿਟਾਰ 'ਤੇ ਦਿਲਜੀਤ ਦੋਸਾਂਝ ਦਾ ਸਾਥ ਦਿੱਤਾ, ਉੱਥੇ ਹੀ ਦਿਲਜੀਤ ਦੋਸਾਂਝ ਨੇ ਆਪਣਏ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਪਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ। 

ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਸ਼ੀਰਨ ਦਾ ਧੰਨਵਾਦ ਕਰਦਿਆਂ ਕੈਪਸ਼ਨ 'ਚ ਲਿਖਿਆ, '@teddysphotos My BROTHER Shut Down BIRMINGHAM, What A Night 🙌🏽 🔥 LOVE & RESPECT ✊🏽 Thank You Birmingham Waleya BAUT Pyar 🫶🏽🫶🏽।'

ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਦਿਲਜੀਤ ਦੋਸਾਂਝ ਤੇ Ed Sheeran ਮੁੰਬਈ 'ਚ ਵੀ ਇੱਕਠੇ ਪਰਫਾਮ ਕਰ ਚੁੱਕੇ ਹਨ। ਫੈਨਜ਼ ਨੂੰ ਇਨ੍ਹਾਂ ਦੋਹਾਂ ਗਾਇਕਾਂ ਦਾ ਕੋਲੈਬ ਕਾਫੀ ਪਸੰਦ ਆਇਆ ਸੀ। ਇਸ ਦੇ ਨਾਲ ਹੀ Ed Sheeran ਨੇ ਵੀ ਦਿਲਜੀਤ ਦੋਸਾਂਝ ਨੂੰ ਸ਼ੋਅ 'ਚ ਸੱਦਾ ਦੇਣ ਲਈ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਦੋਹਾਂ ਗਾਇਕਾਂ ਦੀ ਸ਼ੋਅ ਤੋਂ ਪਹਿਲਾਂ ਮੁਲਾਕਾਤ ਤੇ ਗ੍ਰੀਨ ਰੂਮ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News