ਗਾਇਕ ਬੱਬੂ ਮਾਨ ਨੂੰ ਡੂੰਘਾ ਸਦਮਾ, ਕਰੀਬੀ ਦੋਸਤ ਦੀ ਸੜਕ ਹਾਦਸੇ ''ਚ ਹੋਈ ਮੌਤ

10/18/2021 5:59:30 PM

ਜਲੰਧਰ (ਕਮਲਜੀਤ ਸਿੰਘ) -  ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਇਕ ਕਰੀਬੀ ਦੋਸਤ ਜਿੰਦਰ ਖੰਟ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਬੂ ਮਾਨ ਦੇ ਦੋਸਤ ਦੀ ਮੋਰਿੰਡਾ ਨਜ਼ਦੀਕ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮੋਤ ਹੋਈ ਹੈ। ਇਹ ਹਾਦਸਾ ਕਾਫ਼ੀ ਭਿਆਨਕ ਦੱਸਿਆ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਜਿੰਦਰ ਖੰਟ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। 

ਇਹ ਖ਼ਬਰ ਵੀ ਪੜ੍ਹੋ - ਜੇਲ੍ਹ 'ਚ ਵਧਾਈ ਗਈ ਸ਼ਾਹੁਰਖ ਦੇ ਪੁੱਤਰ ਆਰੀਅਨ ਦੀ ਸੁਰੱਖਿਆ, ਵਿਸ਼ੇਸ ਬੈਰਕ 'ਚ ਕੀਤਾ ਗਿਆ ਸ਼ਿਫਟ

ਜਾਣਕਾਰੀ ਅਨੁਸਾਰ ਜਿੰਦਰ ਖੱਟ ਅਪਣੇ ਦੋਸਤ ਨਾਲ ਸਕੂਟਰ 'ਤੇ ਸਵਾਰ ਹੋ ਕੇ ਮੋਰਿੰਡੇ ਵੱਲ ਨੂੰ ਆ ਰਿਹਾ ਸੀ। ਇਸ ਦੋਰਾਨ ਕਿਸੇ ਵਾਹਨ ਨਾਲ ਟੱਕਰ ਹੋ ਗਈ, ਜਿਸ 'ਚ ਜਿੰਦਰ ਖੰਟ ਦੀ ਮੌਤ ਹੋ ਗਈ ਜਦੋਂਕਿ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋਇਆ ਹੈ। 

ਇਹ ਖ਼ਬਰ ਵੀ ਪੜ੍ਹੋ - ...ਤਾਂ ਇਸ ਵਜ੍ਹਾ ਕਰਕੇ ਅਲੀ ਅੱਬਾਸ ਜ਼ਫਰ ਨੇ 'ਵੋਇਡ' ਮਿਊਜ਼ਿਕ ਵੀਡੀਓ ਲਈ ਦਿਲਜੀਤ ਤੋਂ ਨਹੀਂ ਲਈ ਫ਼ੀਸ

ਦੱਸਣਯੋਗ ਹੈ ਕਿ ਜਿੰਦਰ ਖੱਟ ਨੇ 'ਇਕ ਬਾਬਾ ਨਾਨਕ ਸੀ' ਗੀਤ 'ਚ ਗਾਇਕ ਬੱਬੂ ਮਾਨ ਨਾਲ ਕੰਮ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿੰਦਰ ਖੱਟ ਬੱਬੂ ਮਾਨ ਦੇ ਕਰੀਬੀ ਦੋਸਤਾਂ 'ਚੋਂ ਇੱਕ ਸੀ। ਇਸ ਮੌਕੇ ਬੱਬੂ ਮਾਨ ਵੀ ਹਸਪਤਾਲ 'ਚ ਹਾਜਰ ਰਹੇ ਪਰ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਸ਼ਹਿਨਾਜ਼ ਗਿੱਲ ਲਈ ਦਿਲਜੀਤ ਦੋਸਾਂਝ ਦੀ ਖ਼ਾਸ ਪੋਸਟ, ਇੰਝ ਕੀਤੀ ਅਦਾਕਾਰਾ ਦੀ ਹੌਂਸਲਾ ਅਫਜ਼ਾਈ

ਨੋਟ - ਬੱਬੂ ਮਾਨ ਦੇ ਕਰੀਬੀ ਦੋਸਤ ਦੇ ਦਿਹਾਂਤ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News